ਮੋਗਾ ''ਚ 571 ਪੁਲਸ ਮੁਲਾਜ਼ਮਾਂ ਦੇ ਕੀਤੇ ਗਏ ਕੋਰੋਨਾ ਟੈਸਟ
Monday, Jun 15, 2020 - 05:02 PM (IST)

ਮੋਗਾ (ਵਿਪਨ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਡੀ.ਜੀ.ਪੀ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੁਲਸ ਕਾਮਿਆਂ ਦੇ ਟੈਸਟ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਮੋਗਾ 'ਚ 571 ਪੁਲਸ ਮੁਲਾਜ਼ਮਾਂ ਦੇ ਟੈਸਟ ਕੀਤੇ ਗਏ। ਇਥੇ ਦੱਸ ਦੇਈਏ ਕਿ ਪੰਜਾਬ ਭਰ 'ਚ ਕੋਰੋਨ ਨੇ ਤਾਂਡਵ ਮਚਾਇਆ ਹੋਇਆ ਹੈ। ਮੋਗਾ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 70 ਕੇਸ ਪਾਏ ਗਏ ਹਨ, ਜਿਨ੍ਹਾਂ 'ਚੋਂ 68 ਵਿਅਕਤੀ ਠੀਕ 'ਤੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਤੋਂ ਮੋਗਾ 'ਚ ਹੁਣ ਕੁਲ ਸਰਗਰਮ ਕੇਸਾਂ ਦੀ ਗਿਣਤੀ ਦੋ ਹੈ।
ਇਹ ਵੀ ਪੜ੍ਹੋਂ : ਅਜਨਾਲਾ 'ਚ ਕੋਰੋਨਾ ਦਾ ਵੱਡਾ ਬਲਾਸਟ, BSF ਦੇ 16 ਜਵਾਨਾ ਸਮੇਤ 22 ਲੋਕਾਂ ਦੀ ਰਿਪੋਰਟ ਪਾਜ਼ੇਟਿਵ
ਪੰਜਾਬ 'ਚ 3 ਲੱਖ ਤੋਂ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 636, ਜਲੰਧਰ 348, ਤਰਨਾਰਨ 176, ਲੁਧਿਆਣਾ 362, ਮੋਹਾਲੀ 'ਚ 164, ਗੁਰਦਾਸਪੁਰ 170, ਪਟਿਆਲਾ 'ਚ 159, ਹੁਸ਼ਿਆਰਪੁਰ 'ਚ 141, ਪਠਾਨਕੋਟ 'ਚ 143, ਨਵਾਂਸ਼ਹਿਰ 'ਚ 129, ਮਾਨਸਾ 'ਚ 34, ਕਪੂਰਥਲਾ 42, ਫਰੀਦਕੋਟ 86, ਸੰਗਰੂਰ 'ਚ 152, ਰੂਪਨਗਰ 79, ਫਿਰੋਜ਼ਪੁਰ 'ਚ 49, ਬਠਿੰਡਾ 57, ਫਤਿਹਗੜ੍ਹ ਸਾਹਿਬ 'ਚ 76, ਬਰਨਾਲਾ 31, ਫਾਜ਼ਿਲਕਾ 50, ਮੋਗਾ 70, ਮੁਕਤਸਰ ਸਾਹਿਬ 73 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਪੰਜਾਬ 'ਚੋਂ 75 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋਂ : ਇਸ਼ਕ 'ਚ ਅੰਨ੍ਹੀ ਨਾਬਾਲਗ ਦੀ ਕਰਤੂਤ, ਪਰਿਵਾਰ ਨੂੰ ਨਸ਼ੀਲੀ ਚੀਜ਼ ਪਿਆ ਪ੍ਰੇਮੀ ਨਾਲ ਹੋਈ ਫਰਾਰ