ਮੋਦੀ ਦੀ ਲਹਿਰ ਅੱਗੇ ਨਹੀਂ ਟਿਕਣਗੇ ਵਿਰੋਧੀ : ਗਰੇਵਾਲ

04/26/2019 1:57:55 AM

ਲੁਧਿਆਣਾ, (ਜ. ਬ.)– ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਹਲਕਾ ਉੱਤਰੀ ਵਿਚ ਭਾਜਪਾ ਦੇ ਹਲਕਾ ਇੰਚਾਰਜ ਪ੍ਰਵੀਨ ਬਾਂਸਲ ਵਲੋਂ ਰੱਖੀ ਗਈ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹ ਕਿ ਜਿਸ ਤਰੀਕੇ ਨਾਲ ਦੇਸ਼ ਵਿਚ ਮੋਦੀ ਦੀ ਸਿਆਸੀ ਹਨੇਰੀ ਚੱਲ ਰਹੀ ਹੈ, ਉਸ ਅੱਗੇ ਕਾਂਗਰਸ ਤੇ ਅਾਜ਼ਾਦ ਉਮੀਦਵਾਰ ਟਿਕ ਨਹੀਂ ਸਕਣਗੇ। ਇਨ੍ਹਾਂ ਆਗੂਆਂ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ। ਅੱਜ ਉਨ੍ਹਾਂ ਦੇ ਨਾਲ ਰਵਿੰਦਰ ਅਰੋਡ਼ਾ, ਅਨਿਲ ਸਰੀਨ, ਗੁਰਦੀਪ ਗੋਸ਼ਾ, ਨਰਿੰਦਰ ਮੱਲ੍ਹੀ, ਜਤਿੰਦਰ ਮਿੱਤਲ ਪ੍ਰਧਾਨ ਤੇ ਭਾਜਪਾ ਦੇ ਹੋਰ ਆਗੂ ਸ਼ਾਮਲ ਸਨ। ਇਸ ਮੌਕੇ ਭਾਜਪਾ ਆਗੂਆਂ ਨੇ ਗਰੇਵਾਲ ਨੂੰ ਯਕੀਨ ਦਿਵਾਇਆ ਕਿ ਮੋਦੀ ਦੀ ਲਹਿਰ ਨੂੰ ਅੱਗੇ ਲਿਜਾਣਗੇ।


Bharat Thapa

Content Editor

Related News