ਆਧੁਨਿਕ ਅਤੇ ਮਸ਼ੀਨੀਕ੍ਰਿਤ ਡੇਅਰੀ ਫਾਰਮ ਸਮੇਂ ਦੀ ਲੋੜ : ਡਾ. ਇੰਦਰਜੀਤ ਸਿੰਘ

11/11/2020 9:50:09 AM

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਲਗਾਤਾਰ ਪਸ਼ੂ ਪਾਲਣ ਕਿੱਤਿਆਂ ਦੀ ਬਿਹਤਰੀ ਅਤੇ ਪਸ਼ੂ ਭਲਾਈ ਲਈ ਕਾਰਜਸ਼ੀਲ ਰਹਿੰਦੀ ਹੈ। ਇਸ ਮੰਤਵ ਲਈ ਯੂਨੀਵਰਸਿਟੀ ਜਿਥੇ ਆਪਣੀਆਂ ਖੋਜਾਂ, ਤਕਨਾਲੋਜੀ ਅਤੇ ਸਹੂਲਤਾਂ ਨੂੰ ਨਵਿਆਉਂਦੀ ਰਹਿੰਦੀ ਹੈ, ਉਥੇ ਖੇਤਰ ਦੀਆਂ ਲੋੜਾਂ ਨੂੰ ਵੀ ਧਿਆਨ ਵਿਚ ਰੱਖਦੀ ਹੈ। ਇਸੇ ਸਿਲਸਿਲੇ ਤਹਿਤ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਅਗਵਾਈ ਵਿਚ ਯੂਨੀਵਰਸਿਟੀ ਦੇ ਮਾਹਿਰਾਂ ਦੇ ਇਕ ਵਫ਼ਦ ਨੇ ਹਲਵਾਰਾ ਵਿਖੇ ਇਕ ਆਧੁਨਿਕ ਢੰਗ ਨਾਲ ਚਲਾਏ ਜਾ ਰਹੇ ਡੇਅਰੀ ਫਾਰਮ ’ਫਰੰਟੀਅਰ ਡੇਅਰੀ ਜੰਕਸ਼ਨ’ ਦਾ ਦੌਰਾ ਕੀਤਾ।

ਪੜ੍ਹੋ ਇਹ ਵੀ ਖ਼ਬਰ- Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

ਇਸ ਡੇਅਰੀ ਇਕਾਈ ਦੇ ਭਾਈਵਾਲ ਇੰਜ. ਨਰਿੰਦਰ ਸਿੰਘ ਅਤੇ ਸ਼੍ਰੀ ਜਗਦੀਸ਼ ਰਾਏ ਢਾਂਡਾ ਨੇ ਜਾਣਕਾਰੀ ਦਿੱਤੀ ਕਿ 12 ਏਕੜ ਤੋਂ ਵੱਧ ਖੇਤਰ ਵਿਚ ਬਣੇ ਇਸ ਡੇਅਰੀ ਫਾਰਮ ਵਿਖੇ 700 ਦੇ ਕਰੀਬ ਦੋਗਲੀ ਨਸਲ ਦੇ ਪਸ਼ੂ ਹਨ। ਫ਼ਾਰਮ ਦੇ ਉੱਚੀਆਂ ਛੱਤਾਂ ਵਾਲੇ ਸ਼ੈਡ, ਵੱਡੇ ਪੱਖੇ, ਫ਼ੌਗਰ ਅਤੇ ਹਵਾ ਦਾ ਖੁੱਲ੍ਹਾ ਵਹਾਅ ਪਸ਼ੂਆਂ ਲਈ ਬੜਾ ਆਰਾਮਦਾਇਕ ਸੀ। ਉਨ੍ਹਾਂ ਦੱਸਿਆ ਕਿ ਹਰ ਪਸ਼ੂ ਦਾ ਕੰਪਿਊਟਰੀ ਰਿਕਾਰਡ ਰੱਖਣ ਲਈ ਇਲੈਕਟ੍ਰਾਨਿਕ ਟੈਗ ਲਗਾਏ ਗਏ ਹਨ। ਪਸ਼ੂਆਂ ਲਈ 350 ਏਕੜ ਵਿਚ ਹਰਾ ਚਾਰਾ ਬੀਜਿਆ ਜਾਂਦਾ ਹੈ ਅਤੇ ਪਸ਼ੂਆਂ ਨੂੰ ਸਾਈਲੇਜ ਬਣਾ ਕੇ ਹੀ ਚਾਰਾ ਦਿੱਤਾ ਜਾਂਦਾ ਹੈ। ਫ਼ਾਰਮ ’ਤੇ ਪਸ਼ੂਆਂ ਨੂੰ ਪੌਸ਼ਟਿਕ ਖ਼ੁਰਾਕ ਦੇਣ ਲਈ ਫ਼ੀਡ ਮਿੱਲ ਲਗਾਈ ਗਈ ਹੈ ਤਾਂ ਜੋ ਪਸ਼ੂਆਂ ਨੂੰ ਸੰਤੁਲਿਤ ਖ਼ੁਰਾਕ ਮਿਲ ਸਕੇ।

ਪੜ੍ਹੋ ਇਹ ਵੀ ਖ਼ਬਰ- Diwali 2020 : ਇਸ ਵਾਰ 4 ਦਿਨ ਦੀ ਹੋਵੇਗੀ ‘ਦੀਵਾਲੀ’, ਕਈ ਸਾਲ ਬਾਅਦ ਬਣਿਐ 3 ਗ੍ਰਹਿਆਂ ਦਾ ਦੁਰਲੱਭ ਸੰਯੋਗ

ਪਸ਼ੂਆਂ ਦੇ ਗੋਹੇ ਮੂਤਰ ਨੂੰ ਇਕੱਠਾ ਕਰਕੇ ਉਸ ਦੀ ਜੈਵਿਕ ਖਾਦ ਸਲਰੀ ਵੀ ਤਿਆਰ ਕੀਤੀ ਜਾਂਦੀ ਹੈ। ਫ਼ਾਰਮ ਦੇ ਪਾਣੀ ਅਤੇ ਬਰਸਾਤੀ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਬਣਾਇਆ ਗਿਆ ਹੈ। ਨਵੇਂ ਜੰਮੇ ਬੱਚਿਆਂ ਲਈ ਬੜੇ ਸੁਚੱਜੇ ਢੰਗ ਦਾ ਸ਼ੈਡ ਬਣਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਖ਼ੁਰਾਕ, ਪਾਣੀ ਅਤੇ ਆਰਾਮ ਜ਼ਰੂਰਤ ਦਾ ਪੂਰਨ ਖ਼ਿਆਲ ਰੱਖਿਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ- ਸੈਰ-ਸਪਾਟਾ ਵਿਸ਼ੇਸ਼ 12 : ਇਸ ਰੇਗਿਸਤਾਨ 'ਚ ਕਦੇ ਦੌੜਦੇ ਸਨ ਸਮੁੰਦਰੀ ਜਹਾਜ਼ ਪਰ ਅੱਜ...

ਪਸ਼ੂਆਂ ਦੀ ਮਸ਼ੀਨੀ ਚੁਆਈ ਤੋਂ ਬਾਅਦ ਉਨ੍ਹਾਂ ਦਾ ਦੁੱਧ ਪੈਸਚੁਰਾਈਜ਼ ਕਰਕੇ ਮਸ਼ੀਨੀ ਢੰਗ ਨਾਲ ਲਿਫ਼ਾਫ਼ਾਬੰਦ ਕੀਤਾ ਜਾਂਦਾ ਹੈ। ਡੇਅਰੀ ਫਾਰਮ ਦੇ ਦੁੱਧ ਤੋਂ ਇਲਾਵਾ ਪਨੀਰ ਅਤੇ ਘਿਓ ਵੀ ਤਿਆਰ ਕੀਤਾ ਜਾਂਦਾ ਹੈ। ਫਾਰਮ ਦੇ ਦੌਰੇ ਦੌਰਾਨ ਇਕ ਵਿਚਾਰ ਚਰਚਾ ਵੀ ਰੱਖੀ ਗਈ।ਨਰਿੰਦਰ ਸਿੰਘ ਨੇ ਪਸ਼ੂਆਂ ਦੀਆਂ ਪ੍ਰਜਣਨ ਸਮੱਸਿਆਵਾਂ, ਦੋ ਸੂਇਆਂ ਵਿਚਲੇ ਅੰਤਰ, ਬਿਹਤਰ ਖੁਰਾਕ ਤਿਆਰ ਕਰਨ, ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ, ਆਰਥਿਕ ਖਰਚ ਘਟਾਉਣ ਅਤੇ ਮੰਡੀਕਾਰੀ ਸੰਬੰਧੀ ਕਈ ਲੋੜਾਂ ਬਾਰੇ ਮਾਹਿਰਾਂ ਨਾਲ ਸਲਾਹ ਕੀਤੀ।

ਪੜ੍ਹੋ ਇਹ ਵੀ ਖ਼ਬਰ- 3 ਸਾਲ ਤੋਂ ਬਿਨਾਂ ਪਰਾਲੀ ਸਾੜੇ ਖੇਤੀ ਲਈ ਆਧੁਨਿਕ ਤਕਨੀਕ ਅਪਣਾ ਰਿਹੈ ਕਿਸਾਨ ਅਮਰਿੰਦਰ ਸਿੰਘ

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਦੇ ਮਾਹਿਰ ਇਥੇ ਆਉਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵਿਦਿਆਰਥੀਆਂ ਨੂੰ ਵੀ ਇਥੇ ਭੇਜਾਂਗੇ ਤਾਂ ਜੋ ਉਹ ਵੀ ਇਥੋਂ ਦੀਆਂ ਲੋੜਾਂ ਨੂੰ ਸਮਝ ਕੇ ਪੰਜਾਬ ਦੇ ਹੋਰ ਡੇਅਰੀ ਕਿਸਾਨਾਂ ਲਈ ਨਵੇਂ ਉਪਰਾਲੇ ਕਰ ਸਕਣ।


rajwinder kaur

Content Editor

Related News