2 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਨੂੰ ਵਿਧਾਇਕ ਆਵਲਾ ਨੇ ਦਿੱਤੀ ਹਰੀ ਝੰਡੀ

10/22/2020 5:16:26 PM

ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ): ਸ਼ਹਿਰ ਦੇ ਵਿਕਾਸ ਕਾਰਜਾਂ ਦੀ ਗਤੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਵਿਧਾਇਕ ਰਮਿੰਦਰ ਆਵਲਾ ਨੇ 2 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ 'ਚ ਨਵੇਂ ਸ਼ੈਡਾਂ, ਸੀਸੀ ਫਲੋਰਿੰਗ, ਲੋਕ ਟਾਇਲ ਸੜਕਾਂ 'ਤੇ ਹੋਰ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਐੱਸ ਡੀ ਐੱਮ ਸੂਬਾ ਸਿੰਘ, ਨਗਰ ਸਾਧਕ ਅਫਸਰ ਨਰਿੰਦਰ ਕੁਮਾਰ, ਅਸ਼ਵਨੀ ਸਿਡਾਨਾ, ਜਰਨੈਲ ਸਿੰਘ ਮੁਖੀਜਾ, ਸ਼ਾਮ ਸੁੰਦਰ ਮੈਣੀ, ਬਿੱਟੂ ਸੇਤੀਆ, ਵਿੱਕੀ ਧਵਨ, ਵਿਕਾਸਦੀਪ ਚੌਧਰੀ, ਜੋਨੀ ਆਵਲਾ, ਲਵਲੀ ਫੁਟੇਲਾ, ਕੁਲਦੀਪ ਧਵਨ, ਬੂੜ ਚੰਦ ਬਿੰਦਰਾ,ਓਮ ਪ੍ਰਕਾਸ਼ ਹਾਂਡਾ, ਪਰਵਿੰਦਰ ਮੱਤੂ, ਮਨੀਸ਼ ਮਲੂਜਾ, ਪ੍ਰੇਮ ਕੰਬੋਜ, ਜੋਨੀ ਆਵਲਾ, ਰੋਮਾ ਆਵਲਾ, ਸਚਿਨ ਆਵਲਾ, ਸੁਮਿਤ ਆਵਲਾ ਅਤੇ ਹੋਰ ਆਗੂ ਮੌਜੂਦ ਸਨ। ਜਾਣਕਾਰੀ ਅਨੁਸਾਰ ਵਿਧਾਇਕ ਆਵਲਾ ਨੇ ਵਿਕਾਸ ਕਾਰਜਾਂ ਦੀ ਕੜੀ ਦੇ ਤਹਿਤ ਸ਼ਹਿਰ ਦੇ ਸ਼ਿਵ ਭਵਨ ਨਜਦੀਕ ਟੈਕਸੀ ਸਟੈਂਡ ਚਾਲਕਾਂ ਲਈ 5 ਸ਼ੈਡਾਂ ਨੂੰ ਹਰੀ ਝੰਡੀ ਦਿੱਤੀ।

PunjabKesari

ਇਸ ਤੋਂ ਇਲਾਵਾ ਦਸ਼ਮੇਸ਼ ਨਗਰੀ, ਗਲੀ ਭਾਈ ਸੰਤ ਸਿੰਘ, ਗੁਰੂਦੁਆਰਾ ਸਿੰਘ ਸਭਾ ਵਾਲੀ ਗਲੀ ਤੇ ਰੇਲਵੇ ਸਟੇਸ਼ਨ ਨਜਦੀਕ ਸੀਸੀ ਫਲੋਰਿੰਗ ਤੇ ਇੰਟਰਲਾਕ ਟਾਇਲ ਸੜਕਾਂ ਦੇ ਨਿਰਮਾਣ ਕਾਰਜ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਗੱਲਬਾਤ ਦੌਰਾਨ ਵਿਧਾਇਕ ਆਵਲਾ ਨੇ ਕਿਹਾ ਕਿ ਸ਼ਹਿਰ ਵਿਕਾਸ ਕਾਰਜਾਂ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜੋ ਵੀ ਜ਼ਰੂਰੀ ਕੰਮ ਹੋਣਗੇ ਉਹ ਭਵਿੱਖ 'ਚ ਕਰਵਾਏ ਜਾਣਗੇ।


Aarti dhillon

Content Editor

Related News