19 ਸਤੰਬਰ ਤੋਂ ਲਾਪਤਾ ਨੌਜਵਾਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ

Friday, Sep 21, 2018 - 05:27 PM (IST)

19 ਸਤੰਬਰ ਤੋਂ ਲਾਪਤਾ ਨੌਜਵਾਨ ਦਾ ਅਜੇ ਤੱਕ ਕੋਈ ਸੁਰਾਗ ਨਹੀਂ

ਜਲਾਲਾਬਾਦ (ਸੇਤੀਆ, ਜਤਿੰਦਰ) – ਛਿੰਦਰਪਾਲ ਜੋਗੀ ਪੁੱਤਰ ਗਰੀਬ ਚੰਦ ਜਲਾਲਾਬਾਦ ਦੇ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦ ਉਸ ਦਾ ਬੇਟਾ 19 ਸਤੰਬਰ ਨੂੰ ਘਰ ਤੋਂ ਬਾਜ਼ਾਰ ਫਲ ਲੈਣ ਲਈ ਗਿਆ ਪਰ ਵਾਪਸ ਨਹੀਂ ਪਰਤਿਆ। ਛਿੰਦਰ ਪਾਲ ਜੋਗੀ ਨੇ ਆਪਣੇ ਗਾਇਬ ਹੋਏ 21 ਸਾਲਾ ਬੇਟੇ ਦੀ ਸ਼ਿਕਾਇਤ ਥਾਣਾ ਸਿਟੀ ਦੀ ਪੁਲਸ ਨੂੰ ਦੇ ਦਿੱਤੀ, ਜਿਸ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਲਿਆ ਹੈ।

ਲੜਕੇ ਦੇ ਪਿਤਾ ਨੇ ਦੱਸਿਆ ਕਿ 19 ਸਤੰਬਰ ਨੂੰ ਸਵੇਰੇ ਕਰੀਬ 10 ਵਜੇ ਉਸ ਦਾ ਬੇਟਾ ਘਰੋਂ ਫਲ ਲੈਣ ਲਈ ਬਾਜ਼ਾਰ ਗਿਆ ਸੀ ਪਰ ਬਹੁਤ ਦੇਰ ਤੱਕ ਜਦ ਉਹ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਆਪਣੇ ਬੇਟੇ ਨੂੰ ਰਿਸ਼ਤੇਦਾਰਾਂ ਅਤੇ ਹੋਰ ਥਾਵਾਂ 'ਤੇ ਬਹੁਤ ਤਲਾਸ਼ ਕੀਤਾ ਪਰ ਉਹ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਉਸ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਵੀ ਨਹੀਂ ਸੀ। ਕੁੱਝ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਪਰ 6 ਮਹੀਨਿਆਂ ਬਾਅਦ ਉਸ ਦਾ ਤਲਾਕ ਹੋ ਗਿਆ ਸੀ।


Related News