ਤਲਵੰਡੀ ਸਾਬੋ ਦੇ ਗੁੰਮਸ਼ੁਦਾ ਵਿਅਕਤੀ ਦੀ ਹਰਿਆਣਾ 'ਚੋਂ ਮਿਲੀ ਲਾਸ਼, ਵਿਆਹੁਤਾ ਪ੍ਰੇਮਿਕਾ 'ਤੇ ਮਾਮਲਾ ਦਰਜ

Wednesday, Mar 03, 2021 - 11:20 AM (IST)

ਤਲਵੰਡੀ ਸਾਬੋ ਦੇ ਗੁੰਮਸ਼ੁਦਾ ਵਿਅਕਤੀ ਦੀ ਹਰਿਆਣਾ 'ਚੋਂ ਮਿਲੀ ਲਾਸ਼, ਵਿਆਹੁਤਾ ਪ੍ਰੇਮਿਕਾ 'ਤੇ ਮਾਮਲਾ ਦਰਜ

ਤਲਵੰਡੀ ਸਾਬੋ (ਮੁਨੀਸ਼): ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ ਤੋਂ ਇਕ ਵਿਅਕਤੀ ਦੀ ਲਾਸ਼ ਗੋਲੇਵਾਲਾ ਹੈੱਡ ਤੋਂ ਨਿਕਲਦੇ ਮੰਮੜਖੇੜਾ ਬ੍ਰਾਂਚ ਪਿੰਡ ਭਾਦੜਾ ਜ਼ਿਲ੍ਹਾ ਸਿਰਸਾ, ਹਰਿਆਣਾ ਨੇੜਿਉਂ ਬਰਾਮਦ ਕੀਤੀ ਗਈ ਹੈ। ਸੀਗੋ ਚੌਕੀ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ  ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ

ਜਾਣਕਾਰੀ ਅਨੁਸਾਰ ਗੁਰਮੀਤ ਕੌਰ ਦਾ ਵਿਆਹ ਕਰੀਬ 16 ਸਾਲ ਪਹਿਲਾਂ ਸੇਵਾ ਸਿੰਘ ਵਾਸੀ ਕਲਾਲਵਾਲਾ ਨਾਲ ਹੋਇਆ ਸੀ ਪਰ ਪਿਛਲੇ ਤਿੰਨ ਸਾਲਾਂ ਤੋਂ ਉਕਤ ਸੇਵਾ ਸਿੰਘ ਦੇ ਤਲਵੰਡੀ ਸਾਬੋ ਦੀ ਇਕ ਵਿਆਹੁਤਾ ਜਨਾਨੀ ਨਾਲ ਕਥਿਤ ਨਾਜਾਇਜ਼ ਸਬੰਧ ਸਨ, ਭਾਵੇਂ ਕਿ ਪਰਿਵਾਰ ਵਲੋਂ ਵਾਰ-ਵਾਰ ਸਮਝਾਉਣ ਤੋਂ ਬਾਅਦ ਵੀ ਸੇਵਾ ਸਿੰਘ ਦੇ ਉਸ ਨਾਲ ਸਬੰਧ ਜਾਰੀ ਸਨ। ਸੇਵਾ ਸਿੰਘ ਦੀ ਪਤਨੀ ਗੁਰਮੀਤ ਕੌਰ ਵਲੋਂ ਦਰਜ ਕਰਵਾਏ ਬਿਆਨ ਮੁਤਾਬਕ ਸੇਵਾ ਸਿੰਘ ਨੂੰ ਉਕਤ ਜਨਾਨੀ ਨਾਜਾਇਜ਼ ਤੰਗ ਪ੍ਰੇਸ਼ਾਨ ਕਰਦੀ ਸੀ ਅਤੇ ਪਰਿਵਾਰ ਨੂੰ ਛੱਡ ਕੇ ਆਪਣੇ ਨਾਲ ਤਲਵੰਡੀ ਸਾਬੋ ਰਹਿਣ ਲਈ ਮਜਬੂਰ ਕਰਦੀ ਸੀ, ਜਿਸ ਬਾਰੇ ਸੇਵਾ ਸਿੰਘ ਨੇ ਆਪਣੇ ਘਰ ਵੀ ਦੱਸਿਆ ਸੀ।

ਇਹ ਵੀ ਪੜ੍ਹੋ  24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ

ਦਰਜ ਮਕੁੱਦਮੇ ਅਨੁਸਾਰ 26 ਫਰਵਰੀ ਨੂੰ ਉਕਤ ਸੇਵਾ ਸਿੰਘ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਸ ਨੂੰ ਤਲਵੰਡੀ ਸਾਬੋ ਕੋਈ ਕੰਮ ਹੈ, ਉਹ ਕੱਲ੍ਹ ਨੂੰ ਆਵੇਗਾ ਤੇ ਉਹ ਵਾਪਸ ਨਹੀਂ ਆਇਆ, ਜਿਸਦੀ ਸੂਚਨਾ 27 ਫਰਵਰੀ ਨੂੰ ਸੀਗੋ ਚੌਕੀ ਵਿਖੇ ਦਰਜ ਕਰਵਾਈ ਗਈ ਪਰ ਹੁਣ ਗੁੰਮਸੁਦਾ ਸੇਵਾ ਸਿੰਘ ਦੀ ਮ੍ਰਿਤਕ ਦੇਹ ਮੰਮੜਖੇੜਾ ਬ੍ਰਾਚ ਪਿੰਡ ਭਾਦੜਾ ਜ਼ਿਲ੍ਹਾ ਸਿਰਸਾ, ਹਰਿਆਣਾ ਨੇੜਿਉਂ ਬਰਾਮਦ ਕੀਤੀ ਗਈ ਹੈ।ਸੀਗੋ ਪੁਲਸ ਨੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਫੰਬੀ ਕੌਰ ਵਾਸੀ ਤਲਵੰਡੀ ਸਾਬੋ ਖ਼ਿਲਾਫ਼ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰਚਾਰਜ ਗੋਬਿੰਦ ਸਿੰਘ ਨੇ ਦੱਸਿਆ ਕਿ ਲਾਸ਼ ਦਾ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਅਤੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਫਗਵਾੜਾ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 7 ਸਕੂਲੀ ਬੱਚਿਆਂ ਸਣੇ 45 ਲੋਕ ਆਏ ਪਾਜ਼ੇਟਿਵ


author

Shyna

Content Editor

Related News