ਖੁਸ਼ੀਆਂ ਦੀ ਮਿੰਨੀ ਹੌਜ਼ਰੀ: ਅਕਾਲਗੜ੍ਹ 'ਚ 150 ਔਰਤਾਂ ਨੂੰ ਬਣਾਇਆ ਆਤਮ ਨਿਰਭਰ
Monday, Jul 10, 2023 - 12:55 PM (IST)
ਸੰਗਰੂਰ- ਪਿੰਡ ਅਕਾਲਗੜ੍ਹ 'ਚ ਚੱਲ ਰਹੀ ਮਿੰਨੀ ਹੌਜ਼ਰੀ ਇਲਾਕੇ ਦੀਆਂ 150 ਤੋਂ ਵੱਧ ਔਰਤਾਂ ਨੂੰ ਆਤਮ ਨਿਰਭਰ ਬਣਾ ਰਹੀ ਹੈ। ਇੱਥੋਂ ਦੀਆਂ ਔਰਤਾਂ ਸਿਲਾਈ ਅਤੇ ਪੈਕਿੰਗ ਕਰ ਕੇ ਆਪਣਾ ਪਰਿਵਾਰ ਚਲਾ ਰਹੀਆਂ ਹਨ। ਕਈ ਔਰਤਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਇੱਥੇ ਸਿਲਾਈ ਕਰਦੀਆਂ ਹਨ। ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸੰਗਰੂਰ ਪ੍ਰਸ਼ਾਸਨ ਵੱਲੋਂ ਮਨਰੇਗਾ ਭਵਨ 'ਚ ਪਹਿਲ ਆਜੀਵਿਕਾ ਦੇ ਨਾਂ 'ਤੇ ਹੌਜ਼ਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇੱਥੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਵਰਦੀਆਂ ਤਿਆਰੀ ਕੀਤੀਆਂ ਜਾਂਦੀਆਂ ਹਨ। ਇੱਥੇ ਕੰਮ ਕਰਨ ਵਾਲੀਆਂ ਔਰਤਾਂ ਨੂੰ 60 ਰੁਪਏ ਪ੍ਰਤੀ ਵਰਦੀ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਕਟਿੰਗ, ਸਿਲਾਈ ਅਤੇ ਪੈਕਿੰਗ ਦਾ ਕੰਮ ਔਰਤਾਂ ਵੱਲੋਂ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- 3 ਦਿਨਾਂ ਤੋਂ ਲਾਪਤਾ 14 ਸਾਲਾ ਬੱਚੇ ਦੀ ਛੱਪੜ 'ਚੋਂ ਮਿਲੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਇਸ ਸਾਲ ਸੈਂਟਰ ਦਾ ਟਰਨਓਵਰ 1.5 ਕਰੋੜ ਹੋਣ ਦੀ ਉਮੀਦ ਹੈ
ਏ.ਡੀ.ਸੀ ਵਰਜੀਤ ਵਾਲੀਆ ਨੇ ਦੱਸਿਆ ਕਿ ਹੌਜ਼ਰੀ 'ਚ 150 ਦੇ ਕਰੀਬ ਔਰਤਾਂ ਕੰਮ ਕਰ ਰਹੀਆਂ ਹਨ। ਕਈ ਔਰਤਾਂ ਇੱਥੇ ਆ ਕੇ ਕੰਮ ਕਰਦੀਆਂ ਹਨ, ਜਦੋਂ ਕਿ ਕਈ ਔਰਤਾਂ ਘਰੋਂ ਸਿਲਾਈ ਕਰ ਕੇ ਲਿਆਉਂਦੀਆਂ ਹਨ। ਔਰਤਾਂ ਦੇ ਕੰਮ ਨੂੰ ਦੇਖਦੇ ਹੋਏ ਹੁਣ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਨੇ ਵੀ ਵਰਦੀਆਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁਝ ਦਿਨ ਪਹਿਲਾਂ ਇੱਕ ਆਟੋ ਕੰਪਨੀ ਨੇ ਵੀ ਆਪਣੇ ਕਰਮਚਾਰੀਆਂ ਲਈ ਵਰਦੀਆਂ ਦਾ ਆਰਡਰ ਦਿੱਤਾ ਹੈ। ਇਸ ਸਾਲ ਕੇਂਦਰ ਦਾ ਕੁੱਲ ਕਾਰੋਬਾਰ 1.5 ਕਰੋੜ ਰੁਪਏ ਹੋਣ ਦੀ ਉਮੀਦ ਹੈ। ਇਸ ਤੋਂ ਜੋ ਵੀ ਲਾਭ ਹੋਵੇਗਾ, ਉਹ ਸਾਰੀਆਂ ਔਰਤਾਂ 'ਚ ਬਰਾਬਰ ਵੰਡਿਆ ਜਾਵੇਗਾ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਵੱਡੀ ਕਾਰਵਾਈ, 8 ਲੱਖ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਵਕੀਲ ਕਾਬੂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8