ਵੱਧ ਵਿਆਜ ਤੇ ਮੁਨਾਫਾ ਦੇਣ ਦਾ ਝਾਂਸਾ ਦੇ ਕੇ ਲੱਖਾਂ ਠੱਗੇ, 4 ਨਾਮਜ਼ਦ

Tuesday, Sep 11, 2018 - 06:39 AM (IST)

ਵੱਧ ਵਿਆਜ ਤੇ ਮੁਨਾਫਾ ਦੇਣ ਦਾ ਝਾਂਸਾ ਦੇ ਕੇ ਲੱਖਾਂ ਠੱਗੇ, 4 ਨਾਮਜ਼ਦ

ਰਾਜਪੁਰਾ, (ਮਸਤਾਨਾ)- ਭੋਲੇ-ਭਾਲੇ ਲੋਕਾਂ ਨੂੰ ਵੱਧ ਵਿਆਜ ਅਤੇ ਮੁਨਾਫਾ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਾਜਪੁਰਾ ਵਾਸੀ ਕੁੰਦਨ ਸਿੰਘ, ਪ੍ਰਦੀਪ ਕੁਮਾਰ, ਵਨੀਤ ਕੁਮਾਰ ਅਤੇ ਨਵਨੀਤ ਕੁਮਾਰ ਨੇ ਮੇਰੇ ਕੋਲੋਂ 1816400 ਰੁਪਏ ਇਹ ਕਹਿ ਕੇ ਲੈ ਲਏ ਕਿ ਉਹ ਮੈਨੂੰ ਵੱਧ ਮੁਨਾਫਾ ਜਾਂ ਵੱਧ ਵਿਆਜ ਦੇਣਗੇ। ਇਸ  ਤੋਂ  ਬਾਅਦ ਨਾ ਤਾਂ ਮੁਨਾਫਾ ਮਿਲਿਆ ਅਤੇ ਨਾ ਹੀ ਰਕਮ ਵਾਪਸ ਮਿਲੀ। ਪੁਲਸ  ਨੇ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਉਕਤ ਚਾਰਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।


Related News