ਲੱਖਾਂ ਦੀ ਠੱਗੀ ਕਰਨ ਵਾਲਾ ਮੁਲਜ਼ਮ ਕਾਬੂ

03/16/2020 9:16:04 PM

ਅਬੋਹਰ, (ਸੁਨੀਲ)– ਥਾਣਾ ਬਹਾਵਵਾਲਾ ਮੁਖੀ ਗੁਰਚਰਨ ਸਿੰਘ, ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਅਤੇ ਪੁਲਸ ਪਾਰਟੀ ਨੇ ਪਿੰਡ ਰਾਜਪੁਰਾ ਸਥਿਤ ਪੰਪ ਦੇ ਮੈਨੇਜਰ ਸੁਨੀਲ ਕੁਮਾਰ ਪੁੱਤਰ ਚਿਮਨ ਲਾਲ ਵਾਰਡ ਨੰ. 13, ਸਾਦੁਲਸ਼ਹਿਰ ਮਟੀਲੀ ਜ਼ਿਲਾ ਸ਼੍ਰੀ ਗੰਗਾਨਗਰ ਰਾਜਸਥਾਨ ਨੂੰ ਕਾਬੂ ਕੀਤਾ ਹੈ। ਪੰਪ ਦੇ ਮਾਲਕ ਹੇਤਰਾਮ ਸ਼ਰਮਾ ਪੁੱਤਰ ਜੇਠਾ ਰਾਮ ਵਾਸੀ ਨਿਊ ਸੂਰਜ ਨਗਰੀ ਗਲੀ ਨੰ. 1 ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਬਹਾਵਵਾਲਾ ਦੀ ਪੁਲਸ ਨੇ ਲੱਖਾਂ ਰੁਪਏ ਦੀ ਪੰਪ ’ਤੇ ਠੱਗੀ ਕਰਨ ਦੇ ਦੋਸ਼ ’ਚ ਸੁਨੀਲ ਪੁੱਤਰ ਚਿਮਨ ਲਾਲ ਵਾਸੀ ਸਾਦੁਲਸ਼ਹਿਰ ਵਿਰੁੱਧ ਮਾਮਲਾ ਦਰਜ ਕੀਤਾ ਸੀ।


Bharat Thapa

Content Editor

Related News