ਸੇਵਾ ਦੇ ਨਾਂ ’ਤੇ ਪੈਸੇ ਇਕੱਠੇ ਕਰ ਰਹੇ ਬਾਬੇ ਕੋਲੋ ਲੱਖਾਂ ਦੀ ਨਕਦੀ ਬਰਾਮਦ, ਗ੍ਰਿਫ਼ਤਾਰ

Tuesday, May 03, 2022 - 09:42 AM (IST)

ਸੇਵਾ ਦੇ ਨਾਂ ’ਤੇ ਪੈਸੇ ਇਕੱਠੇ ਕਰ ਰਹੇ ਬਾਬੇ ਕੋਲੋ ਲੱਖਾਂ ਦੀ ਨਕਦੀ ਬਰਾਮਦ, ਗ੍ਰਿਫ਼ਤਾਰ

ਬਠਿੰਡਾ (ਸੁਖਵਿੰਦਰ) : ਦੇਰ ਸ਼ਾਮ ਲੋਕਾਂ ਤੋਂ ਸੇਵਾ ਦੇ ਨਾਂ ’ਤੇ ਪੈਸੇ ਇਕੱਠੇ ਕਰ ਰਹੇ ਕੁਝ ਬਾਬਿਆਂ ਨੂੰ ਲੋਕਾਂ ਵੱਲੋਂ ਕਾਬੂ ਕਰ ਕੇ ਪੁਲਸ ਹਵਾਲੇ ਕੀਤਾ ਗਿਆ। ਇਸ ਦੌਰਾਨ ਉਕਤ ਬਾਬਿਆਂ ਦੀ ਕਾਰ ਵਿਚੋਂ ਲੱਖਾਂ ਦੀ ਨਕਦੀ ਵੀ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਸ਼ਾਮ ਨੂੰ ਕੁਝ ਬਾਬੇ ਮਹਿਣਾ ਚੌਕ ਵਿਖੇ ਦੁਕਾਨਾਂ ’ਤੇ ਆਏ ਅਤੇ ਸੇਵਾ ਦੇ ਨਾਂ ’ਤੇ 51 ਕਿਲੋ ਦੁੱਧ ਅਤੇ ਪੈਸਿਆਂ ਦੀ ਮੰਗ ਕੀਤੀ। ਸ਼ੱਕ ਹੋਣ ’ਤੇ ਲੋਕਾਂ ਵੱਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਕੋਤਵਾਲੀ ਪੁਲਸ ਵੱਲੋਂ ਜਦੋਂ ਉਕਤ ਬਾਬਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਕਾਰ ਅਤੇ ਬੈਗ ਵਿਚੋਂ ਨਕਦੀ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Meenakshi

News Editor

Related News