ਫੌਜੀ ਜਵਾਨ ''ਤੇ ਡਿੱਗਿਆ ਬਿਜਲੀ ਦਾ ਖੰਭਾ, ਘਟਨਾ ਸੀ. ਸੀ. ਟੀ. ਵੀ. ''ਚ ਕੈਦ

09/27/2018 1:12:25 PM

ਫਿਰੋਜ਼ਪੁਰ (ਕੁਮਾਰ)– ਸ਼ਹਿਰ ਦੇ ਮੱਖੂ ਗੇਟ ਇਲਾਕੇ ’ਚ ਅਚਾਨਕ ਇਕ ਬਿਜਲੀ ਦੀ ਸਪਲਾਈ ਵਾਲਾ ਲੋਹੇ ਦਾ ਖੰਭਾ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਜਾ ਰਹੇ ਭਾਰਤੀ ਸੈਨਾ ਦੇ ਜਵਾਨ ਦੇ ਸਿਰ ’ਤੇ ਜਾ ਡਿੱਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਅਨਿਲ ਬਾਗੀ ਹਸਪਤਾਲ ’ਚ ਲਿਜਾਇਆ ਗਿਆ ਹੈ, ਜਿਥੇ ਚਿੰਤਾਜਨਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀ ਹੋਏ ਸੈਨਾ ਦੇ ਜਵਾਨ ਦੀ ਉਮਰ ਕਰੀਬ 19 ਸਾਲ ਹੈ।  ਮੱਖੂ ਗੇਟ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ’ਚ ਇਕ ਬਿਜਲੀ ਦਾ ਲੋਹੇ ਦਾ ਖੰਭਾ ਲੱਗਾ ਹੋਇਆ ਸੀ, ਜੋ ਹੇਠੋਂ ਪੂਰੀ ਤਰ੍ਹਾਂ ਗਲ ਚੁੱਕਾ ਸੀ।

ਇਸ ਖੰਭੇ ਨੂੰ ਕੱਢਣ  ਲਈ ਫਿਰੋਜ਼ਪੁਰ ਪਾਵਰਕਾਮ ਦੇ ਕਰਮਚਾਰੀ ਅਤੇ ਉਨ੍ਹਾਂ ਦਾ ਸਬੰਧਤ ਸਟਾਫ ਕੰਮ ਕਰ ਰਿਹਾ ਸੀ ਪਰ ਖੰਭੇ ਨੂੰ ਕੱਢਣ ਤੋਂ ਪਹਿਲਾਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਦੇ ਕੇ ਬੰਨ੍ਹਿਆ ਨਹੀਂ ਗਿਆ। ਲੋਕਾਂ ਦੇ ਅਨੁਸਾਰ ਲੋਹੇ ਦਾ ਖੰਭਾ ਭਾਰਾ ਹੋਣ ਕਾਰਨ ਅਚਾਨਕ ਡਿੱਗ ਪਿਆ ਅਤੇ ਉਥੋਂ  ਲੰਘ ਰਹੇ ਭਾਰਤੀ ਸੈਨਾ ਦੇ ਕਰੀਬ 19 ਸਾਲਾ ਜਵਾਨ ਗਰਪ੍ਰੀਤ ਸਿੰਘ ’ਤੇ ਜਾ ਡਿੱਗਾ, ਜਦਕਿ ਖੰਭਾ ਉਤਾਰਨ ਆਏ ਬਿਜਲੀ ਕਰਮਚਾਰੀ ਉਥੋਂ ਗਾਇਬ ਹੋ ਗਏ। 


Related News