ਪ੍ਰਵਾਸੀ ਮਜ਼ਦੂਰ ਦੀ 6 ਸਾਲਾ ਮਾਸੂਮ ਧੀ ਨਾਲ ਜਬਰ-ਜ਼ਨਾਹ

Friday, May 15, 2020 - 01:27 AM (IST)

ਪ੍ਰਵਾਸੀ ਮਜ਼ਦੂਰ ਦੀ 6 ਸਾਲਾ ਮਾਸੂਮ ਧੀ ਨਾਲ ਜਬਰ-ਜ਼ਨਾਹ

ਸਮਰਾਲਾ,(ਗਰਗ)- ਪਹਿਲਾਂ ਤੋਂ ਹੀ ਆਰਥਿਕ ਸੰਕਟ 'ਚ ਜੁਝ ਰਹੇ ਇਕ ਪ੍ਰਵਾਸੀ ਮਜ਼ਦੂਰ 'ਤੇ ਉਸ ਵੇਲੇ ਦੁੱਖਾਂ ਦਾ ਹੋਰ ਵੀ ਪਹਾੜ ਟੁੱਟ ਪਿਆ ਜਦੋਂ 35 ਸਾਲ ਦਾ ਇਕ ਵਿਅਕਤੀ ਗਰੀਬ ਮਜ਼ਦੂਰ ਦੀ 6 ਸਾਲ ਦੀ ਮਾਸੂਮ ਧੀ ਨਾਲ ਜਬਰ-ਜ਼ਨਾਹ ਤੋਂ ਬਾਅਦ ਘਟਨਾ ਸਥਾਨ ਤੋਂ ਫਰਾਰ ਹੋ ਗਿਆ। ਫਿਲਹਾਲ ਇਸ ਮਾਸੂਮ ਪੀੜਤ ਬੱਚੀ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਿਥੇ ਡਾਕਟਰਾਂ ਦੀ ਨਿਗਰਾਨੀ ਹੇਠ ਇਸ ਬੱਚੀ ਨੂੰ ਇਲਾਜ ਲਈ ਰੱਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਇਥੋਂ ਨੇੜਲੇ ਪਿੰਡ ਕਟਾਣੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਮਾਸੂਮ ਧੀ ਨੂੰ ਉਨ੍ਹਾਂ ਦੇ ਹੀ ਇਕ 35 ਸਾਲਾ ਗੁਆਂਢੀ ਨੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਘਟਨਾ ਤੋਂ ਬਾਅਦ ਉਕਤ ਦਰਿੰਦੇ ਨੂੰ ਪਰਿਵਾਰ ਨੇ ਕਾਬੂ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਿਹਾ। ਇਸ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਘਰ ਵਿਚ ਰੋਟੀ ਬਣਾ ਰਹੀ ਸੀ ਅਤੇ ਉਸ ਦੇ ਬੇਟੇ ਨੇ ਆ ਕੇ ਦੱਸਿਆ ਕਿ ਘਰ ਦੇ ਨੇੜੇ ਹੀ ਉਨ੍ਹਾਂ ਦਾ ਗੁਆਂਢੀ ਉਸ ਦੀ ਭੈਣ ਨਾਲ ਗਲਤ ਕੰਮ ਕਰ ਰਿਹਾ ਹੈ।
ਪੀੜਤ ਦੀ ਮਾਂ ਅਨੁਸਾਰ ਜਦੋਂ ਜਾ ਕੇ ਵੇਖਿਆ ਤਾਂ ਉਕਤ ਵਿਅਕਤੀ ਬੱਚੀ ਨਾਲ ਬਲਾਤਕਾਰ ਕਰ ਰਿਹਾ ਸੀ ਅਤੇ ਉਹ ਪਰਿਵਾਰ ਨੂੰ ਵੇਖਦਿਆਂ ਹੀ ਉੱਥੋਂ ਫਰਾਰ ਹੋ ਗਿਆ । ਪੀੜਤਾ ਦਾ ਇਲਾਜ ਕਰ ਰਹੀ ਡਾਕਟਰ ਰਵਿੰਦਰ ਕੌਰ ਨੇ ਦੱਸਿਆ ਕਿ ਬੱਚੀ ਦੀ ਹਾਲਤ ਇਸ ਸਮੇਂ ਸਥਿਰ ਹੈ ਤੇ ਅਗਲੀ ਜਾਂਚ ਲਈ ਸੈਂਪਲ ਲੈ ਲਏ ਗਏ ਹਨ। ਪੁਲਸ ਚੌਕੀ ਕਟਾਣੀ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਕੇ ਇਸ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਦੀ ਪੁਲਸ ਭਾਲ ਕਰ ਰਹੀ ਹੈ ।
 


author

Deepak Kumar

Content Editor

Related News