ਦੁਸਿਹਰੇ ਵਾਲੇ ਦਿਨ ਮੋਦੀ ਤੇ ਕਾਰਪੋਰੇਟਰਾਂ ਦੇ ਪੁੱਤਲੇ ਫੂੱਕਣ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

10/19/2020 11:53:28 PM

ਬੁਢਲਾਡਾ,(ਬਾਂਸਲ): ਖੇਤੀ ਵਿਰੋਧੀ ਕਾਨੂੰਨ ਦੇ ਖਿਲਾਫ ਰਾਵਣ ਕਾਰਪੋਰੇਟਰਾਂ ਅਤੇ ਮੋਦੀ ਦੇ ਬੁੱਤ ਬਣਾ ਕੇ ਦੁਸਿਹਰੇ ਵਾਲੇ ਦਿਨ 25 ਅਕਤੂਬਰ ਨੂੰ ਸਟੇਡੀਅਮ ਵਿਖੇ ਪੁੱਤਲੇ ਸਾੜੇ ਜਾਣ ਦੀ ਤਿਆਰੀਆਂ ਦੇ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਹਰ ਵਰਗ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਜਿਸ ਤਹਿਤ ਅੱਜ ਪੰਜਾਬ ਪ੍ਰਦੇਸ਼ ਪੱਲੇਦਾਰ ਵਰਕਰ ਯੂਨੀਅਨ ਨਾਲ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੌਕੇ 'ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਾਨੂੰਨ ਲਾਗੂ ਹੋਣ ਨਾਲ ਖੇਤੀ ਨਾਲ ਜੁੜਿਆ ਢਾਚਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਖੇਤੀ 'ਤੇ ਨਿਰਭਰ ਭਾਰਤ ਦੇ 80 ਫੀਸਦੀ ਲੋਕ ਬੇਰੁਜ਼ਗਾਰੀ ਦੀ ਭੱਠੀ ਵਿੱਚ ਝੁੱਕ ਜਾਣਗੇ। ਜਿਸ ਨਾਲ ਭਾਰਤ ਵਿੱਚ ਭੁੱਖਮਰੀ ਵੱਡੀ ਪੱਧਰ 'ਤੇ ਫੈਲੇਗੀ ਅਤੇ ਖੁਦਕੁਸ਼ੀਆਂ ਵਿੱਚ ਵਾਧਾ ਹੋਵੇਗਾ। 


Bharat Thapa

Content Editor

Related News