ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੀ ਪ੍ਰਧਾਨਗੀ DRUCC ਦੀ ਮੀਟਿੰਗ ਦਾ ਆਯੋਜਨ

Wednesday, Oct 25, 2023 - 08:00 PM (IST)

ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਦੀ ਪ੍ਰਧਾਨਗੀ DRUCC ਦੀ ਮੀਟਿੰਗ ਦਾ ਆਯੋਜਨ

ਨੈਸ਼ਨਲ ਡੈਸਕ : ਡਵੀਜ਼ਨਲ ਰੇਲਵੇ ਖਪਤਕਾਰ ਸਲਾਹਕਾਰ ਕਮੇਟੀ ਦੀ ਮੀਟਿੰਗ ਡਿਵੀਜ਼ਨਲ ਰੇਲਵੇ ਮੈਨੇਜਰ ਦਫ਼ਤਰ ਫ਼ਿਰੋਜ਼ਪੁਰ ਦੇ ਆਡੀਟੋਰੀਅਮ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਫ਼ਿਰੋਜ਼ਪੁਰ ਡਵੀਜ਼ਨ ਦੇ ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਕੀਤੀ। ਇਸ ਮੀਟਿੰਗ 'ਚ ਡਵੀਜ਼ਨ ਦੇ ਵੱਖ-ਵੱਖ ਸਟੇਸ਼ਨਾਂ ਤੋਂ ਡਿਵੀਜ਼ਨਲ ਰੇਲਵੇ ਖਪਤਕਾਰ ਸਲਾਹਕਾਰ ਕਮੇਟੀ ਦੇ 6 ਮੈਂਬਰ, ਵਧੀਕ ਡਵੀਜ਼ਨਲ ਰੇਲਵੇ ਮੈਨੇਜਰ ਅਤੇ ਡਵੀਜ਼ਨ ਦੇ ਵੱਖ-ਵੱਖ ਵਿਭਾਗਾਂ ਦੇ ਸ਼ਾਖਾ ਅਧਿਕਾਰੀ ਹਾਜ਼ਰ ਸਨ।

ਅਧਿਕਾਰੀਆਂ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਰੇਲਗੱਡੀਆਂ ਦੇ ਵਿਸਤਾਰ, ਡਾਇਵਰਜ਼ਨ, ਸਟਾਪੇਜ, ਸੁਰੱਖਿਆ, ਪੇਅ ਐਂਡ ਯੂਜ਼, ਪਾਰਕਿੰਗ, ਕੇਟਰਿੰਗ, ਲਿਫਟਾਂ ਅਤੇ ਐਸਕਲੇਟਰਾਂ ਅਤੇ ਅੰਮ੍ਰਿਤਸਰ-ਹਰਿਦੁਆਰ ਵਿਚਕਾਰ ਚੱਲਣ ਵਾਲੀ ਰੇਲ ਗੱਡੀ ਦੇ ਡੱਬਿਆਂ ਨੂੰ ਐਲ.ਐਚ.ਬੀ. ਰੇਕਸ ਵਿੱਚ ਤਬਦੀਲ ਕਰਨ ਸਬੰਧੀ ਸੁਝਾਅ ਦਿੱਤੇ। ਕਮੇਟੀ ਮੈਂਬਰਾਂ ਦੇ ਵਿਚਾਰਾਂ ਦਾ ਨੋਟਿਸ ਲੈਂਦਿਆਂ ਰੇਲਵੇ ਪ੍ਰਸ਼ਾਸਨ ਨੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਉੱਥੇ ਹੀ ਕਮੇਟੀ ਮੈਂਬਰਾਂ ਨੇ ਰੇਲਵੇ ਵੱਲੋਂ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਰੇਲਵੇ ਨੂੰ ਹਰ ਸੰਭਵ ਸਹਿਯੋਗ ਦੇਣਗੇ।

ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ

ਡਿਵੀਜ਼ਨਲ ਰੇਲਵੇ ਕੰਜ਼ਿਊਮਰਸ ਕੰਸਲਟੇਟਿਵ ਕਮੇਟੀ (ਡੀ.ਆਰ.ਯੂ.ਸੀ.ਸੀ.) ਇੱਕ ਉੱਚ ਪੱਧਰੀ ਕਮੇਟੀ ਹੈ ਜੋ ਰੇਲਵੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਰੇਲਵੇ ਨੂੰ ਸਲਾਹ ਦਿੰਦੀ ਹੈ। ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਭਰੋਸਾ ਦਿੱਤਾ ਕਿ ਮੀਟਿੰਗ ਵਿੱਚ ਰੱਖੀਆਂ ਮੰਗਾਂ ਅਤੇ ਸੁਝਾਵਾਂ 'ਤੇ ਵਿਚਾਰ ਕੀਤਾ ਜਾਵੇਗਾ। ਜਿਹੜੇ ਸੁਝਾਵਾਂ ਨੂੰ ਡਵੀਜ਼ਨ ਪੱਧਰ 'ਤੇ ਲਾਗੂ ਕੀਤਾ ਜਾ ਸਕਦਾ ਹੈ, ਉਨ੍ਹਾਂ 'ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਸਾਰੇ ਪ੍ਰਸਤਾਵ ਜੋ ਮੁੱਖ ਦਫ਼ਤਰ ਪੱਧਰ 'ਤੇ ਤੈਅ ਕੀਤੇ ਜਾਣੇ ਹਨ, ਨੂੰ ਮੁੱਖ ਦਫ਼ਤਰ ਨੂੰ ਭੇਜ ਦਿੱਤਾ ਜਾਵੇਗਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਸ਼ੁਭਮ ਕੁਮਾਰ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News