ਐਮ.ਬੀ.ਬੀ.ਐਸ ਡਾਕਟਰਾਂ ਨੂੰ ਸਵੈ ਇਛੁੱਕ ਸੇਵਾ ਕਰਨ ਲਈ ਡੀ. ਸੀ ਵੱਲੋਂ ਪੇਸ਼ਕਸ਼

Saturday, May 09, 2020 - 12:56 AM (IST)

ਸੰਗਰੂਰ, (ਸਿੰਗਲਾ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾ ਵਾਇਰਸ ਦੇ ਉੱਭਰਦੇ ਹਾਲਾਤ ਦੇ ਮੱਦੇਨਜ਼ਰ ਵੱਖ-ਵੱਖ ਹਸਪਤਾਲਾਂ 'ਚ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਕੁਆਲੀਫਾਈਡ ਐਮ.ਬੀ.ਬੀ.ਐਸ ਡਾਕਟਰਾਂ ਨੂੰ ਸਵੈ ਇਛੁੱਕ ਸੇਵਾ ਕਰਨ ਲਈ ਪੇਸ਼ਕਸ਼ ਦਿੱਤੀ ਗਈ ਹੈ। ਇਸ ਵਾਸਤੇ ਚੁਣੇ ਜਾਣ ਵਾਲੇ ਡਾਕਟਰਾਂ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਸੇਵਾਫਲ ਵੀ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਹੜੇ ਐੱਮ.ਬੀ.ਬੀ.ਐੱਸ. ਡਾਕਟਰ ਵਲੰਟੀਅਰ ਤੌਰ 'ਤੇ ਨੋਵਲ ਕੋਰੋਨਾਵਾਇਰਸ ਦੀ ਮੁਸ਼ਕਲ ਦੌਰਾਨ ਸਵੈ ਇਛੁੱਕ ਸੇਵਾ ਕਰਨਾ ਚਾਹੁੰਦੇ ਹਨ ਉਹ ਇਸ ਵਾਸਤੇ ਦੇਵਦਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਦੇ ਮੋਬਾਈਲ ਨੰਬਰ 8427558983 ਜਾਂ ਨਿਰਮਲ ਸਿੰਘ, ਕਲਰਕ, ਡੀ.ਸੀ ਦਫ਼ਤਰ ਦੇ ਮੋਬਾਈਲ ਨੰਬਰ 9463562313 'ਤੇ ਸੰਪਰਕ ਕਰਕੇ ਜਾਂ ਵਟਸਐਪ ਕਰਕੇ ਅਪਲਾਈ ਕਰ ਸਕਦੇ ਹਨ। ਸ਼੍ਰੀ ਥੋਰੀ ਨੇ ਦੱਸਿਆ ਕਿ ਇਸ ਵਾਸਤੇ  ਐੱਮ.ਬੀ.ਬੀ.ਐੱਸ. ਡਾਕਟਰ ਨੂੰ 3500/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਸੇਵਾ ਫਲ ਦਿੱਤਾ ਜਾਵੇਗਾ।


Bharat Thapa

Content Editor

Related News