ਕਰੋੜਾਂ ਦੀ ਲਾਗਤ ਨਾਲ ਤਿਆਰ ਜੱਚਾ-ਬੱਚਾ ਹਸਪਤਾਲ ਜੁਲਾਈ ਮਹੀਨੇ ਕੀਤਾ ਜਾਵੇਗਾ ਲੋਕਾਂ ਦੇ ਹਵਾਲੇ : ਪ੍ਰਿੰਸੀਪਲ ਬੁੱਧ ਰਾਮ

04/09/2022 9:57:24 PM

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ’ਚ ਸਿਹਤ ਵਿਭਾਗ ਵੱਲੋਂ 33 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਿਰਹਾ ਜੱਚਾ—ਬੱਚਾ ਹਸਪਤਾਲ ਜੁਲਾਈ ਦੇ ਅਖੀਰਲੇ ਹਫ਼ਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਸ਼ਬਦ ਅੱਜ ਇੱਥੇ ਜੱਚਾ ਬੱਚਾ ਹਸਪਤਾਲ ਦੀ ਨਿਰੀਖਣ ਕਰਨ ਪਹੁੰਚੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਉਸਾਰੀ ਵਿੰਗ ਦੇ ਚੀਫ਼ ਇੰਜਨੀਅਰ ਰਜਿੰਦਰ ਸਿੰਘ ਦੇ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਹੇ। ਉਨ੍ਹਾਂ ਦੱਸਿਆ ਕਿ ਉਸਾਰੀ ਦੌਰਾਨ ਆ ਰਹੀਆਂ ਕੁਝ ਸਮੱਸਿਆਵਾਂ ਅਤੇ ਸਿਵਲ ਹਸਪਤਾਲ ’ਚ ਪੀਣ ਵਾਲੇ ਪਾਣੀ ਨੂੰ ਮੱਦੇਨਜ਼ਰ ਰੱਖਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਮਾਮਲਾ ਧਿਆਨ ’ਚ ਲਿਆਉਣ ’ਤੇ ਉਹ ਆਪਣੀ ਟੀਮ ਸਮੇਤ ਇੱਥੇ ਪਹੁੰਚੇ ਹਨ।

ਉਨ੍ਹਾਂ ਕਿਹਾ ਕਿ ਇਸ ਅੰਦਰ ਕੰਮ ਆਖੀਰਲੇ ਸਿਖਰਾਂ ’ਤੇ ਹੈ, ਜੋ ਲੱਗਭਗ 2 ਮਹੀਨਿਆਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ ਅਤੇ ਜਲਦ ਇਸ ’ਚ ਆਧੁਨਿਕ ਮਸ਼ੀਨਾਂ ਨਾਲ ਲੈਸ ਤੇ ਤਜਰਬੇਕਾਰ ਡਾਕਟਰਾਂ ਦੀ ਮੌਜੂਦਗੀ ਯਕੀਨੀ ਬਣਾ ਕੇ ਇਸ ਜੱਚਾ ਬੱਚਾ ਹਸਪਤਾਲ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਇਸ ਹਸਪਤਾਲ ਨੂੰ ਜਲਦ ਪੂਰਾ ਕਰਵਾਉਣ ਲਈ ਯਤਨਸ਼ੀਲ ਹਨ। ਇਸ ਮੌਕੇ ਵਿਭਾਗ ਦੇ ਐਕਸੀਅਨ ਕੰਵਲਜੀਤ ਸਿੰਘ, ਐੱਸ. ਡੀ. ਓ. ਸ਼ਿਵ ਕੁਮਾਰ, ਐੱਸ. ਡੀ. ਓ. ਬਲਦੇਵ ਸਿੰਘ, ਹਲਕਾ ਵਿਧਾਇਕ ਦੇ ਭਰਾ ਮੇਜਰ ਸਿੰਘ, ਸਤੀਸ਼ ਸਿੰਗਲਾ ਆਦਿ ਹਾਜ਼ਰ ਸਨ।


Manoj

Content Editor

Related News