ਅੱਗ ਨਾਲ ਝੁਲਸੀ ਵਿਆਹੁਤਾ ਦੀ ਮੌਤ

Saturday, Feb 26, 2022 - 10:22 AM (IST)

ਅੱਗ ਨਾਲ ਝੁਲਸੀ ਵਿਆਹੁਤਾ ਦੀ ਮੌਤ

ਧਨੌਲਾ  (ਰਾਈਆਂ): ਜ਼ਿਲ੍ਹਾ ਬਰਨਾਲਾ ਦੇ ਪਿੰਡ ਅਸਪਾਲ ਕਲਾਂ ਵਿਖੇ ਕੁਝ ਦਿਨ ਪਹਿਲਾਂ ਅੱਗ ਨਾਲ ਝੁਲਸੀ ਵਿਆਹੁਤਾ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਕਰਮਜੀਤ ਕੌਰ (29) ਦੇ ਪਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਕਰਮਜੀਤ ਕੌਰ ਰਸੋਈ ’ਚ ਖਾਣਾ ਬਣਾਉਣ ਸਮੇਂ ਗੈਸ ਬਾਲਣ ਲੱਗੀ ਤਾਂ ਅਚਾਨਕ ਅੱਗ ਫੈਲ ਗਈ ਜਿਸ ਕਾਰਨ ਕਰਮਜੀਤ ਅੱਗ ਦੀ ਲੁਪੇਟ ’ਚ ਆ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਘਰ ’ਚ ਇਕੱਲੀ ਸੀ। ਅੱਗ ਲੱਗਣ ’ਤੇ ਕਰਮਜੀਤ ਕੌਰ ਦੇ ਰੋਲੇ ਦੀ ਆਵਾਜ਼ ਸੁਣ ਕੇ ਨੇੜਲੇ ਆਂਢੀ-ਗੁਆਂਢੀਆਂ ਨੇ ਆ ਕੇ ਅੱਗ ਬੁਝਾਈ ਅਤੇ ਕਰਮਜੀਤ ਕੌਰ ਨੂੰ ਇਲਾਜ ਲਈ ਧਨੌਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਿਊਟੀ ਡਾਕਟਰਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਚੰਡੀਗੜ੍ਹ ਦੇ ਸਿਵਲ ਹਸਪਤਾਲ ਸੈਕਟਰ 32 ਵਿਖੇ ਰੈਫਰ ਕਰ ਦਿੱਤਾ ਜਿਥੋਂ ਅੱਗੇ ਫਿਰ ਉਸਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਮੋਗਾ ’ਚ ਅਗਵਾ ਕੀਤੀ ਗਈ ਕੁੜੀ ਦੇ ਮਾਮਲੇ ’ਚ ਵੱਡਾ ਖੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ

ਅੱਜ ਚਾਰ ਦਿਨਾਂ ਬਾਅਦ ਬੁਰੀ ਤਰ੍ਹਾਂ ਝੁਲਸੀ ਕਰਮਜੀਤ ਦੀ ਜ਼ੇਰੇ ਇਲਾਜ ਮੌਤ ਹੋ ਗਈ। ਮ੍ਰਿਤਕ ਕਰਮਜੀਤ ਕੌਰ ਆਪਣੇ ਪਿੱਛੇ ਦੋ ਧੀਆਂ ਅਤੇ ਚਾਰ ਕੁ ਮਹੀਨਿਆਂ ਦਾ ਇਕ ਪੁੱਤਰ ਛੱਡ ਗਈ।  ਥਾਣਾ ਧਨੌਲਾ ਦੇ ਐੱਸ.ਐੱਚ.ਓ. ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਸ ਨੇ ਕਰਮਜੀਤ ਕੌਰ ਦੇ ਬਿਆਨ, ਗਜਟਿਡ ਅਫਸਰ ਦੀ ਮੌਜੂਦਗੀ ’ਚ ਕਲਮਬੰਦ ਕੀਤੇ ਗਏ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Anuradha

Content Editor

Related News