ਪ੍ਰੇਮੀ ਨਾਲ ਭੱਜੀ ਵਿਆਹੁਤਾ ਦੀ ਬੋਰੀ ''ਚੋਂ ਮਿਲੀ ਲਾਸ਼

12/14/2018 3:56:24 PM

ਪਟਿਆਲਾ—ਪਟਿਆਲਾ ਦੇ ਦੱਖਣੀ ਬਾਈਪਾਸ ਫਲਾਈਓਵਰ ਦੇ ਹੇਠਾਂ ਖੇਤਾਂ 'ਚ ਮਿਲੀ ਬੋਰੀ ਬੰਦ ਲਾਸ਼ ਚਮਕੌਰ ਸਾਹਿਬ ਦੇ ਪਿੰਡ ਬੇਲਾ ਨਿਵਾਸੀ ਨੈਨਾ ਦੀ ਕੱਢੀ ਗਈ। ਮੀਰਾ ਲਿਖੇ ਕੜੇ ਤੋਂ ਹੀ ਉਸ ਦੀ ਪਛਾਣ ਕੀਤੀ ਗਈ। ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਉਸ ਨੂੰ ਉਸ ਦੇ ਕੜੇ ਤੋਂ ਪਛਾਣਿਆਂ। ਨੈਨਾ ਦੇ ਪੇਕੇ ਪਟਿਆਲਾ 'ਚ ਹਨ ਅਤੇ ਉਹ ਚਾਰ ਸਾਲ ਪਹਿਲਾਂ ਚਮਕੌਰ ਸਾਹਿਬ 'ਚ ਵਿਆਹੀ ਗਈ ਸੀ। ਪੁਲਸ ਨੇ ਦੱਸਿਆ ਕਿ ਪਰਿਵਾਰ ਨੇ ਬਿਆਨ 'ਚ ਲਿਖਵਾਇਆ ਹੈ ਕਿ ਉਹ 10 ਦਿਨ ਪਹਿਲਾਂ ਗੁਆਂਢ 'ਚ ਰਹਿੰਦੇ ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਅਤੇ ਟਰੱਕ ਡਰਾਇਵਰ ਨਾਲ ਭੱਜ ਗਈ ਸੀ। ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਬਲਵਿੰਦਰ ਸਾਊਦੀ ਅਰਬ ਤੋਂ ਵਾਪਸ ਆਇਆ ਸੀ ਅਤੇ ਹੁਣ ਹਿਮਾਚਲ ਦੇ ਨਾਲਾਗੜ੍ਹ 'ਚ ਟਰੱਕ ਚਲਾ ਰਿਹਾ ਸੀ। ਉਨ੍ਹਾਂ ਨੇ ਇਸ ਸਬੰਧ 'ਚ ਪਿੰਡ ਦੀ ਪੁਲਸ ਚੌਕੀ 'ਚ ਦੋਸ਼ੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਹਸਪਤਾਲ 'ਚ ਮੌਜੂਦ ਰਿਸ਼ਤੇਦਾਰਾਂ ਨੇ ਦੱਸਿਆ ਕਿ ਨੈਨਾ ਅਤੇ ਬਿੱਲੂ 'ਚ ਪ੍ਰੇਮ ਸਬੰਧ ਬਣ ਗਏ ਸਨ। ਇਸ ਦੇ ਚੱਲਦੇ ਦੋ ਮਹੀਨੇ 'ਚ ਕਈ ਵਾਰ ਫੈਸਲੇ ਹੋਏ। ਕਦੀ ਪਰਿਵਾਰ 'ਚ ਤਾਂ ਕਦੀ ਥਾਣੇ 'ਚ। ਦੋਸ਼ੀ ਨਾਲਾਗੜ੍ਹ 'ਚ ਕਿਸੇ ਦੇ ਕੋਲ ਟਰੱਕ ਚਲਾਉਂਦਾ ਸੀ। ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਥਾਣਾ ਸਦਰ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੇਕੇ ਅਤੇ ਸਹੁਰੇ ਦੇ ਬਿਆਨਾਂ ਤੋਂ ਲੱਗ ਰਿਹਾ ਹੈ। ਨੈਨਾ ਬਿੱਲੂ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮ੍ਰਿਤਕਾ ਉਸ 'ਤੇ ਵਿਆਹ ਲਈ ਦਬਾਅ ਪਾ ਰਹੀ ਸੀ, ਜਿਸ ਦੇ ਚੱਲਦੇ ਉਸ ਨੇ ਕਤਲ ਕਰ ਦਿੱਤਾ। ਥਾਣਾ ਪ੍ਰਭਾਰੀ ਨੇ ਦੱਸਿਆ ਕਿ ਭੱਜਣ ਦੇ ਕਰੀਬ 10 ਦਿਨ ਪਹਿਲਾਂ ਨੈਨਾ ਨੇ ਗੁੱਟ ਕੱਟਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦਾ ਨਿਸ਼ਾਨ ਸਾਫ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪੁਲਸ ਨੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Shyna

Content Editor

Related News