ਵਿਆਹਤਾ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਪ੍ਰੇਮੀ ਨੇ ਬਣਾਏ ਸੰਬੰਧ, ਹੁਣ ਹੋਇਆ ਫਰਾਰ
Friday, Jul 05, 2024 - 11:44 AM (IST)

ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਇਕ ਪਿੰਡ ਦੀ ਵਿਆਹੁਤਾ ਜੋ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਦੀ ਗੁਰਸੇਵਕ ਸਿੰਘ ਵਾਸੀ ਪਿੰਡ ਬਿਲਾਸਪੁਰ ਨਾਲ ਦੋਸਤੀ ਹੋ ਗਈ ਅਤੇ ਇਸੇ ਪ੍ਰੇਮ ਸੰਬੰਧਾਂ ਦੀ ਆੜ ਵਿਚ ਉਹ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਗਰਭਵਤੀ ਹੋਣ ਦੀ ਦਵਾਈ ਵੀ ਦਿਵਾਉਂਦਾ ਰਿਹਾ।
ਇਸ ਦੇ ਚੱਲਦੇ ਹੁਣ ਉਸ ਦੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਉਸ ਨੇ ਉਕਤ ਨੂੰ ਵਿਆਹ ਕਰਵਾਉਣ ਲਈ ਕਿਹਾ ਜਿਸ ਤੋਂ ਬਾਅਦ ਉਹ ਵਿਆਹ ਤੋਂ ਮੁਕਰ ਗਿਆ ਅਤੇ 'ਤੇ ਫਰਾਰ ਹੋ ਗਿਆ। ਪੀੜਤਾ ਨੇ ਥਾਣਾ ਦਾਖਾ ਵਿਖੇ ਇਨਸਾਫ ਦੀ ਗੁਹਾਰ ਲਗਾਈ ਹੈ। ਮਾਮਲੇ ਦੀ ਜਾਂਚ ਐੱਸ. ਆਈ. ਕਿਰਨਦੀਪ ਕਰ ਰਹੀ ਹੈ।