...ਜਦੋਂ ਵਿਆਹ ਵਾਲੇ ਦਿਨ ਲੜਕੇ ਵਾਲਿਆਂ ਨੂੰ ਪਈਆਂ ਭਾਜੜਾਂ

10/11/2018 2:28:21 PM

ਸਰਦੂਲਗੜ੍ਹ(ਚੋਪੜਾ)— ਕਸਬਾ ਝੁਨੀਰ ਦੇ ਗੁਰੂ ਘਰ ਵਿਚੋਂ ਆਨੰਦ ਕਾਰਜ ਕਰਵਾਉਣ ਸਮੇਂ ਲੜਕੇ ਵਾਲਿਆਂ ਦਾ ਤਿੰਨ ਲੱਖ ਰੁਪਿਆ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਜ ਸੇਵੀ ਤੇ ਖ਼ੂਨਦਾਨੀ ਗੁਰਪ੍ਰੀਤ ਸਿੰਘ ਭੰਮਾ ਦੀ ਲੜਕੀ ਦਾ ਵਿਆਹ ਝੁਨੀਰ ਦੇ ਹਵੇਲੀ ਪੈਲੇਸ ਵਿਖੇ ਰੱਖਿਆ ਗਿਆ ਸੀ। 12 ਵਜੇ ਦੇ ਕਰੀਬ ਦੋਵੇਂ ਪਰਿਵਾਰ ਝੁਨੀਰ ਦੇ ਮੁੱਖ ਗੁਰੂ ਘਰ ਵਿਖੇ ਆਨੰਦ ਕਾਰਜ ਕਰਾਉਣ ਲਈ ਪਹੁੰਚੇ ਗਏ। ਆਨੰਦ ਕਾਰਜ ਹੋਣ ਮੌਕੇ ਲੜਕੇ ਵਾਲਿਆਂ ਨੇ ਇਕ ਬੈਗ, ਜਿਸ ਵਿਚ ਰੁਪਏ ਸਨ, ਨੂੰ ਗੁਰੂ ਘਰ ਦੀ ਗੋਲਕ ਕੋਲ ਰੱਖ ਦਿੱਤਾ ਪਰ ਬਾਅਦ ਵਿਚ ਜਦੋਂ ਦੇਖਿਆ ਤਾਂ ਉਹ ਬੈਗ ਚੋਰੀ ਹੋ ਚੁੱਕਿਆ ਸੀ। ਬੈਗ ਵਿਚ ਕਰੀਬ ਤਿੰਨ ਲੱਖ ਰੁਪਏ ਸਨ।

ਇਸ ਘਟਨਾ ਤੋਂ ਬਾਅਦ ਗੁਰੂ ਘਰ ਦੇ ਸੀ.ਸੀ.ਟੀ.ਵੀ. ਵਿਚ ਕੈਦ ਹੋਈ ਸਾਰੀ ਵਾਰਦਾਤ ਤੋਂ ਪਤਾ ਲੱਗਿਆ ਕਿ ਚੋਰੀ ਇਕ ਛੋਟੇ ਬੱਚੇ ਨੇ ਕੀਤੀ ਹੈ, ਜਿਸ ਦੀ ਤੁਰੰਤ ਥਾਣਾ ਝੁਨੀਰ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ। ਪੁਲਸ ਨੇ ਸੀ.ਸੀ.ਟੀ.ਵੀ. ਦੀ ਫੁਟੇਜ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਝੁਨੀਰ ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਚੋਰੀ ਦੀ ਰਕਮ ਅਤੇ ਚੋਰ ਨੂੰ ਫੜ ਲਿਆ ਜਾਵੇਗਾ।


Related News