ਬੁਢਲਾਡਾ ਦੇ ਬਰੇਟਾ ਕਸਬੇ ''ਚ ਮਾਰਕਫੈੱਡ ''ਚ ਘੁਟਾਲਾ, 3 ਕਰੋੜ ਦੀ ਜੀਰੀ ਖੁਰਦ-ਬੁਰਦ
Thursday, Nov 20, 2025 - 06:09 PM (IST)
ਬੁਢਲਾਡਾ (ਬਾਂਸਲ) : ਬੁਢਲਾਡਾ ਦੇ ਬਰੇਟਾ ਕਸਬੇ 'ਚ ਮਾਰਕਫੈੱਡ ਵਿਚ ਵੱਡਾ ਘੁਟਾਲਾ ਸਾਹਮਣੇ ਆਇਆ ਹੈ। 3 ਕਰੋੜ ਦੀ ਜੀਰੀ ਖੁਰਦ ਬੁਰਦ ਇਸ ਮਾਮਲੇ ਵਿਚ 2 ਦਰਜਨ ਕਰਮਚਾਰੀ-ਅਧਿਕਾਰੀ ਸ਼ਾਮਲ ਹੋਣ ਦਾ ਖਦਸ਼ਾ ਜਾਹਿਰ ਕੀਤਾ ਗਿਆ ਹੈ। ਪੁਲਸ ਨੇ ਜ਼ਿਲ੍ਹਾ ਮੈਨੇਜਰ ਦੇ ਬਿਆਨ ਅਤੇ ਸ਼ੈਲਰ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਰੇਟਾ ਦੇ ਸ਼੍ਰੀ ਰਾਮ ਰਾਇਸ ਮਿਲ 'ਚ ਮਾਰਕਫੈੱਡ ਏਜੰਸੀ ਵੱਲੋਂ ਅਲਾਟ ਕੀਤੇ 3 ਕਰੋੜ ਰੁਪਏ ਦੇ ਝੋਨੇ ਦੀ ਧੋਖਾਧੜੀ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸਐੱਚਓ ਮੇਲਾ ਸਿੰਘ ਨੇ ਦੱਸਿਆ ਕਿ ਖ੍ਰੀਦ ਏਜੰਸੀ ਮਾਰਕਫੈਡ ਵੱਲੋਂ ਝੋਨੇ ਦੀ ਮੀਲਿੰਗ ਲਈ ਇਸ ਸ਼ੈਲਰ ਅੰਦਰ 31963 ਬੋਰੀਆ (37.50 ਕਿਲੋ ਪ੍ਰਤੀ ਬੋਰੀ) ਦਾ ਭੰਡਾਰ ਕੀਤਾ ਗਿਆ ਸੀ। ਜਿਸ ਦੀ ਜ਼ਿਲ੍ਹਾ ਮੈਨੇਜਰ ਵੱਲੋਂ ਸ਼ੈਲਰ ਦੀ ਭੌਤਿਕ ਪੜਤਾਲ ਕੀਤੀ ਗਈ ਤਾਂ ਮੌਕੇ 'ਤੇ 25923 ਬੋਰੀਆ ਘੱਟ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਬਾਰੀਕੀ ਨਾਲ ਕੀਤੀ ਜਾਵੇਗੀ। ਖੁਰਦ-ਬੁਰਦ ਕੀਤੀਆਂ ਬੋਰੀਆਂ ਕਿੱਥੇ ਗਈਆਂ, ਕਿਸਨੇ ਖ੍ਰੀਦਿਆ, ਕਿਸ ਜਗ੍ਹਾ ਗੇਟ ਪਾਸ ਹਨ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
