ਬਹੁ-ਚਰਚਿਤ ਮਾਨਸਾ ਰੇਪ ਕਾਂਡ ਦਾ ਦੋਸ਼ੀ ਗ੍ਰਿਫਤਾਰ

Tuesday, Jul 09, 2019 - 05:24 PM (IST)

ਬਹੁ-ਚਰਚਿਤ ਮਾਨਸਾ ਰੇਪ ਕਾਂਡ ਦਾ ਦੋਸ਼ੀ ਗ੍ਰਿਫਤਾਰ

ਮਾਨਸਾ (ਅਮਰਜੀਤ ਚਾਹਲ) : ਬਹੁ-ਚਰਚਿਤ ਮਾਨਸਾ ਰੇਪ ਕਾਂਡ ਦਾ ਮੁੱਖ ਆਰੋਪੀ ਬਲਵਿੰਦਰ ਸਿੰਘ ਆਖਰ ਪੁਲਸ ਦੇ ਅੜਿੱਕੇ ਚੜ ਹੀ ਗਿਆ ਹੈ। ਆਰੋਪੀ ਬਲਵਿੰਦਰ ਸਿੰਘ ਪਿੱਛਲੇ 3 ਮਹੀਨਿਆਂ ਤੋਂ ਭਗੋੜਾ ਸੀ। ਬਲਵਿੰਦਰ 'ਤੇ ਆਰੋਪ ਹਨ ਕਿ ਉਹ ਬੇਰੁਜ਼ਗਾਰ ਕੁੜੀਆਂ ਨੂੰ ਨੌਕਰੀਆਂ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਹੜੱਪਦਾ ਸੀ ਤੇ ਆਪਣੇ ਜਾਲ 'ਚ ਫਸਾ ਕੇ ਜਬਰ-ਜ਼ਨਾਹ ਕਰਦਾ ਸੀ। ਜਦੋਂ ਇਕ ਪੀੜਤਾ ਨੇ ਬਲਵਿੰਦਰ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਬਲਵਿੰਦਰ ਉਸ ਨੂੰ ਸ਼ਿਕਾਇਤ ਵਾਪਸ ਲੈਣ 'ਤੇ ਡਰਾਉਂਦਾ ਧਮਕਾਉਂਦਾ ਸੀ, ਇੱਥੋਂ ਤੱਕ ਕਿ ਉਸ ਨੇ ਲੜਕੀ 'ਤੇ ਤੇਜ਼ਾਬ ਵੀ ਸੁਟਵਾਇਆ ਸੀ।

ਦੂਜੇ ਪਾਸੇ ਪੀੜਤ ਕੁੜੀਆਂ ਦਾ ਕਹਿਣਾ ਕਿ ਪੁਲਸ ਬਲਵਿੰਦਰ ਸਿੰਘ ਨੂੰ ਵੀ. ਆਈ. ਪੀ. ਟ੍ਰੀਟਮੈਂਟ ਦੇ ਰਹੀ ਹੈ। ਇਸ ਲਈ ਉਹ ਪੁਲਸ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਫਿਲਹਾਲ ਪੁਲਸ ਆਰੋਪੀ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਖੁਲਾਸੇ ਹੋਣਗੇ। ਸਰਕਾਰ ਨੂੰ ਵੀ ਚਾਹੀਦਾ ਕਿ ਬੇਰੋਜ਼ਗਰੀ ਦੀ ਵੱਡੀ ਸਮੱਸਿਆ ਨੂੰ ਦੂਰ ਕਰੇ ਤਾਂ ਜੋ ਅਜਿਹੇ ਅਪਰਾਧ ਰੋਕੇ ਜਾ ਸਕਣ।


author

cherry

Content Editor

Related News