ਮਾਨਸਾ ਜ਼ਿਲੇ ਨੂੰ ਮਗਨਰੇਗਾ ਸਕੀਮ ਅਧੀਨ ਸੂਬਾ ਪੱਧਰੀ ਐਵਾਰਡ ਪ੍ਰਾਪਤ

Tuesday, Jan 21, 2020 - 11:15 PM (IST)

ਮਾਨਸਾ ਜ਼ਿਲੇ ਨੂੰ ਮਗਨਰੇਗਾ ਸਕੀਮ ਅਧੀਨ ਸੂਬਾ ਪੱਧਰੀ ਐਵਾਰਡ ਪ੍ਰਾਪਤ

ਮਾਨਸਾ, (ਮਿੱਤਲ)- ਜ਼ਿਲਾ ਮਾਨਸਾ ਨੂੰ ਮਗਨਰੇਗਾ ਸਕੀਮ ਅਧੀਨ ਸਾਲ 2018-19 ਵਿਚ ਕਾਰਪੋਰੇਟ ਅਤੇ ਸਮਾਜਿਕ ਫੰਡਾਂ ਦੇ ਵਿਲੱਖਣ ਤਾਲਮੇਲ ਤਹਿਤ ਪਿੰਡਾਂ ਵਿਚ ਲਏ ਗਏ ਕੰਮਾਂ ਲਈ ਹੋਈ ਸੂਬਾ ਪੱਧਰੀ ਵਰਕਸ਼ਾਪ ਮੌਕੇ 17 ਜਨਵਰੀ 2020 ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਪੈਟਰੋਲੀਅਮ ਨਾਲ ਇਕ ਐਮ.ਓ.ਯੂ. ਸਾਈਨ ਜਨਵਰੀ 2018 ਵਿਚ ਕੀਤਾ ਗਿਆ ਸੀ ਜਿਸ ਤਹਿਤ ਸਰਕਾਰੀ ਸਕੂਲਾਂ ਵਿਚ 53 ਸੋਕ ਪਿੱਟਾਂ ਦੀ ਉਸਾਰੀ, 30 ਸਕੂਲ ਟੁਆਇਲਟ ਦੀ ਉਸਾਰੀ ਅਤੇ 83 ਆਂਗਣਵਾੜੀ ਟੁਆਇਲਟ ਦੀ ਉਸਾਰੀ ਕਰਵਾਈ ਜਾਣੀ ਸੀ, ਇਸ ਤੋਂ ਇਲਾਵਾ ਸਕੂਲਾਂ ਵਿਚ 17 ਸੈਨੇਟਰੀ ਪੈਡ ਵੈਂਡਿੰਗ ਮਸ਼ੀਨ ਅਤੇ 20 ਪ੍ਰੋਜੈਕਟਰ ਮੁਹੱਈਆ ਕਰਵਾਏ ਜਾਣੇ ਸਨ। ਉਨਾਂ ਵੱਲੋਂ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਗਈ ਕਿ ਬਲਾਕਾਂ ਦੇ ਮਗਨਰੇਗਾ ਸਟਾਫ ਅਤੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੀ ਮਿਹਨਤ ਸਦਕਾ ਇਹ ਕੰਮ ਸਮਾਂਬੱਧ ਤਰੀਕੇ ਨਾਲ ਕਰਵਾਏ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਕੁੱਲ 69 ਸੋਕ ਪਿੱਟ, 30 ਸਕੂਲ ਟੁਆਇਲਟ ਅਤੇ 83 ਆਂਗਣਵਾੜੀ ਟੁਆਇਲਟ ਦੀ ਉਸਾਰੀ ਕੀਤੀ ਗਈ ਜਾ ਚੁੱਕੀ ਹੈ, ਜਿਸ ਦੇ ਸਾਰਥਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਇਸ ਪ੍ਰੋਜੈਕਟ ਨੂੰ ਬਣਾਉਣ ਤੋਂ ਲੈ ਕੇ ਮੁਕੰਮਲ ਕਰਨ ਤੱਕ ਜ਼ਿਲਾ ਕੋਆਰਡੀਨੇਟਰ ਮਗਨਰੇਗਾ ਸ੍ਰੀ ਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਸ ਦੀ ਮਿਹਨਤ ਸਦਕਾ ਇਹ ਅਵਾਰਡ ਪ੍ਰਾਪਤ ਹੋਇਆ ਹੈ। ਉਨਾਂ ਦੱਸਿਆ ਕਿ ਮਗਨਰੇਗਾ ਸਕੀਮ ਅਤੇ ਬੀ.ਪੀ.ਸੀ.ਐਲ. ਦੀ ਕਨਵਰਜੈਂਸ ਨਾਲ ਪੇਂਡੂ ਖੇਤਰ ਵਿਚ ਪੀਣ ਵਾਲੇ ਪਾਣੀ ਦੇ ਲਈ ਐਸ.ਐਂਡ.ਐਸ. ਟੈਂਕ ਦੀ ਉਸਾਰੀ ਅਤੇ ਪੇਂਡੂ ਡਿਸਪੈਂਸਰੀਆਂ ਦੇ ਨਿਰਮਾਣ ਸਬੰਧੀ ਪ੍ਰੋਜੈਕਟ ਵੀ ਤਿਆਰ ਕਰਕੇ ਭਾਰਤ ਪੈਟਰੋਲੀਅਮ ਨੂੰ ਭੇਜੇ ਗਏ ਹਨ। ਉਨਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਸਕੀਮ ਅਧੀਨ ਤਨਦੇਹੀ ਅਤੇ ਪਾਰਦਰਸ਼ਤਾ ਨਾਲ ਫੰਡਾਂ ਦੀ ਵਰਤੋਂ ਕਰਦੇ ਹੋਏ ਪੇਂਡੂ ਖੇਤਰ ਦਾ ਵਿਕਾਸ ਕੀਤਾ ਜਾਵੇ।
ਚੇਅਰਮੈਨ ਜ਼ਿਲਾ ਪ੍ਰੀਸ਼ਦ ਮਾਨਸਾ ਸ੍ਰੀ ਬਿਕਰਮ ਮੋਫ਼ਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਪੰਚਾਇਤੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇੱਕ ਮੁੱਠ ਹੋ ਕੇ ਕੀਤੇ ਵਿਕਾਸ ਕੰਮਾਂ ਕਾਰਨ ਹੀ ਇਹ ਐਵਾਰਡ ਪ੍ਰਾਪਤ ਹੋਇਆ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੁਬਾਰਕਬਾਦ ਦਿੱਤੀ।  


author

Bharat Thapa

Content Editor

Related News