ਡੀ.ਸੀ. ਤੇ ਐੱਸ.ਐੱਸ.ਪੀ. ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼

11/09/2019 5:42:51 PM

ਮਾਨਸਾ (ਮਿੱਤਲ) : ਡੀ.ਸੀ ਅਪਨੀਤ ਰਿਆਤ ਅਤੇ ਐੱਸ.ਐੱਸ.ਪੀ ਡਾ: ਭਾਰਗਵ ਦੀ ਕਾਰਗੁਜ਼ਾਰੀ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ, ਇੱਥੋਂ ਤੱਕ ਲੋਕ ਇਨ੍ਹਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ। ਉਂਝ ਸਮੇਂ-ਸਮੇਂ 'ਤੇ ਹੋਰ ਅਧਿਕਾਰੀ ਵੀ ਵਧੀਆ ਕਾਰਗੁਜ਼ਾਰੀ ਦਿਖਾਉਂਦੇ ਹਨ।

ਆਈ.ਏ.ਐੱਸ ਅਫਸਰ ਵਜੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਪਹਿਲੀ ਵਾਰ ਬਤੌਰ ਡਿਪਟੀ ਕਮਿਸ਼ਨਰ ਤਾਇਨਾਤ ਹੋਏ ਅਪਨੀਤ ਰਿਆਤ ਨੇ ਜਿੱਥੇ ਜ਼ਿਲੇ ਭਰ ਵਿਚ ਪੰਜਾਬ ਸਰਕਾਰ ਦੀ ਯੋਜਨਾ ਤਹਿਤ ਅਨੇਕਾਂ ਵਿਕਾਸ ਕਾਰਜ ਕਰਵਾਏ ਉਥੇ ਹੀ ਉਨ੍ਹਾਂ ਨੇ ਔਰਤਾਂ ਨੂੰ ਪੂਰਨ ਅਧਿਕਾਰ ਵੀ ਦਿਵਾਏ ਹਨ। ਵੱਖਰੀ ਕਾਰਗੁਜ਼ਾਰੀ ਅਤੇ ਬਿਮਾਰੀਆਂ ਨਾਲ ਲੜਨ ਲਈ ਜ਼ਿਲੇ ਭਰ ਨੂੰ ਅਵਲ ਬਣਾਉਣ ਵਾਲੀ ਡੀ.ਸੀ. ਅਪਨੀਤ ਰਿਆਤ ਅਨੇਕਾਂ ਯੋਜਨਾਵਾਂ ਤਿਆਰ ਕਰਕੇ ਸਰਕਾਰ ਨੂੰ ਭੇਜ ਚੁੱਕੇ ਹਨ। ਡੀ.ਸੀ. ਅਪਨੀਤ ਰਿਆਤ ਦਾ ਕਹਿਣਾ ਹੈ ਲਾਵਾਰਸ ਪਸ਼ੂਆਂ ਤੋਂ ਨਿਜਾਤ ਦਿਵਾਉਣ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਵਿੱਤੀ ਯੋਜਨਾਵਾਂ ਤਹਿਤ ਅਨੇਕਾਂ ਕਾਰਜ ਆਰੰਭੇ ਹੋਏ ਹਨ।

ਉਥੇ ਹੀ ਐੱਸ.ਐੱਸ.ਪੀ. ਡਾ: ਨਰਿੰਦਰ ਭਾਰਗਵ ਦੂਜੀ ਵਾਰ ਮਾਨਸਾ ਵਿਚ ਇਸ ਅਹੁਦੇ 'ਤੇ ਤਾਇਨਾਤ ਹੋਏ ਹਨ। ਭ੍ਰਿਸ਼ਟਾਚਾਰ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਵਜੋਂ ਜਾਣੇ ਜਾਂਦੇ ਡਾ: ਭਾਰਗਵ ਨੇ ਹੁਣ ਤੱਕ ਲੱਖਾਂ ਦੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਤੋਂ ਇਲਾਵਾ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾ ਕੇ ਸਰਕਾਰ ਦੇ ਰੈਵੀਨਿਊ ਵਿਚ ਕਰੋੜਾਂ ਦਾ ਵਾਧਾ ਕੀਤੀ ਹੈ। ਉਪਰੋਕਤ ਦੋਵਾਂ ਅਧਿਕਾਰੀਆਂ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕੌਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ, ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਜਗਦੀਪ ਸਿੰਘ ਬੁਰਜ ਢਿੱਲਵਾਂ, ਉੱਘੇ ਸਮਾਜ ਸੇਵੀ ਅਤੇ ਸਤਲੁਜ ਸਪਿੰਨਿੰਗ ਮਿੱਲ ਮਾਨਸਾ ਦੇ ਐੱਮ.ਡੀ ਸ਼ਾਮ ਲਾਲ ਭੋਲਾ ਨੇ ਕਿਹਾ ਕਿ ਦੋਵਾਂ ਅਧਿਕਾਰੀਆਂ ਦੀ ਲੋਕ ਪ੍ਰਿਯਤਾ ਨੂੰ ਮੁੱਖ ਰੱਖਦੇ ਹੋਏ ਸਰਕਾਰ ਇਨ੍ਹਾਂ ਦੋਵਾਂ ਅਧਿਕਾਰੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ।


cherry

Content Editor

Related News