ਪਰਲਜ਼ ਕੰਪਨੀ ਦੇ ਧੋਖੇ ਦਾ ਸ਼ਿਕਾਰ ਲੋਕਾਂ ਨੇ ਘੇਰਿਆ ਡੀ.ਸੀ. ਦਫਤਰ

09/18/2019 5:52:01 PM

ਮਾਨਸਾ (ਅਮਰਜੀਤ) - ਪਰਲਜ਼ ਕੰਪਨੀ ਦੇ ਧੋਖੇ ਦਾ ਸ਼ਿਕਾਰ ਹੋਏ ਨਿਵੇਸ਼ਕਾਂ ਵਲੋਂ ਅੱਜ ਡੀ.ਸੀ.ਦਫਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਦੌਰਾਨ ਉਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾ ਦੇ ਰਹੇ ਲੋਕਾਂ ਨੇ ਦੋਸ਼ ਲਾਇਆ ਕਿ ਕੰਪਨੀ ਨੇ ਲੋਕਾਂ ਤੋਂ ਅਰਬਾਂ ਰੁਪਏ ਇਕੱਠੇ ਕਰਕੇ ਵੱਡੇ-ਵੱਡੇ ਫਾਰਮ ਹਾਊਸ ਬਣਾ ਲਏ ਪਰ ਜਿਵੇਂ ਹੀ ਕੰਪਨੀ ਦਾ ਮਾਲਕ ਜੇਲ ਗਿਆ ਤਾਂ ਪਿੱਛੋਂ ਕੰਪਨੀ ਦੇ ਕੁਝ ਲੋਕਾਂ ਨੇ ਮਾਮੂਲੀ ਜ਼ਮੀਨ ਦਾ ਤਬਾਦਲਾ ਕਰਕੇ ਸਾਰੇ ਫਾਰਮ ਹਾਊਸਾਂ 'ਤੇ ਕਬਜ਼ਾ ਕਰ ਲਿਆ।  

ਪੱਤਰਕਾਰਾਂ ਨੂੰ ਜਾਣਕਾਰੀ ਦਿੱਦਿਆਂ ਧਰਨਾਕਾਰੀਆਂ ਨੇ ਦੱਸਿਆ ਕਿ ਉਹ ਇਸ ਮਾਮਲੇ ਦੇ ਸਬੰਧ 'ਚ ਕਈ ਵਾਰ ਜ਼ਿਲਾ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਚੁੱਕੇ ਹਨ, ਜਿਸ ਦੇ ਬਾਵਜੂਦ ਅਜੇ ਤੱਕ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਇਸੇ ਕਾਰਨ ਉਨ੍ਹਾਂ ਨੇ ਧਰਨਾ ਦੇ ਕੇ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


rajwinder kaur

Content Editor

Related News