ਮੰਡੀਆਂ ’ਚ ਲਿਫਟਿੰਗ ਦੀ ਸਮੱਸਿਆ ਅਤੇ ਦੁਕਾਨਦਾਰਾਂ ਦੇ ਹੱਕ ’ਚ ਡੀ.ਸੀ. ਦਫ਼ਤਰ ਸਾਹਮਣੇ ਧਰਨੇ ਤੇ ਬੈਠੇ ਕੁਲਤਾਰ ਸੰਧਵਾ

Thursday, May 06, 2021 - 12:27 PM (IST)

ਮੰਡੀਆਂ ’ਚ ਲਿਫਟਿੰਗ ਦੀ ਸਮੱਸਿਆ ਅਤੇ ਦੁਕਾਨਦਾਰਾਂ ਦੇ ਹੱਕ ’ਚ ਡੀ.ਸੀ. ਦਫ਼ਤਰ ਸਾਹਮਣੇ ਧਰਨੇ ਤੇ ਬੈਠੇ ਕੁਲਤਾਰ ਸੰਧਵਾ

ਫਰੀਦਕੋਟ (ਜਗਤਾਰ): ਮੰਡੀਆਂ ’ਚ ਲਿਫਟਿੰਗ ਨਾ ਹੋਣ ਦੇ ਚੱਲਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਅਤੇ ਇਸ ਤੋਂ ਇਲਾਵਾ ਤਾਲਾਬੰਦੀ ਦੌਰਾਨ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਕੀਤੀ ਜਾ ਰਹੀ ਕਾਣੀ ਵੰਡ ਦੇ ਰੋਸ ਵੱਜੋ ਅੱਜ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਵਲੋਂ ਆਪਣੇ ਸਾਥੀਆਂ ਅਤੇ ਕੁੱਝ ਦੁਕਨਦਾਰਾਂ ਨਾਲ ਮਿਲ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।ਹਾਲਾਂਕਿ ਤਾਲਾਬੰਦੀ ਦੇ ਚੱਲਦੇ ਡਿਪਟੀ ਕਮਿਸ਼ਨਰ ਵਲੋਂ ਦਫ਼ਤਰ ਬੰਦ ਰੱਖਿਆ ਗਿਆ ਪਰ ਫ਼ਿਰ ਵੀ ਵਿਧਾਇਕ ਵੱਲੋਂ ਆਪਣਾ ਰੋਸ ਜਾਹਿਰ ਕਰਨ ਲਈ ਧਰਨਾ ਦਿੱਤਾ ਗਿਆ। 

ਇਸ ਮੌਕੇ ਵਿਧਾਇਕ ਕੁਲਤਾਰ ਸੰਧਵਾ ਨਾਲ ਧਰਨੇ ’ਚ ਸ਼ਾਮਲ ਹੋਣ ਲਈ ਪਹੁੰਚੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕਿਤਾਬਾਂ ਦੀਆਂ ਦੁਕਾਨਾਂ ਚਲਾਈਆਂ ਜਾ ਰਹੀਆਂ ਹਨ ਪਰ ਸਰਕਾਰ ਵੱਲੋਂ ਕਿਤਾਬਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਸਕੂਲਾਂ ’ਚ ਆਨਲਾਈਨ ਪੜ੍ਹਾਈ ਹੋਣ ਦੇ ਚੱਲਦੇ ਬੱਚਿਆਂ ਨੂੰ ਕਿਤਾਬਾਂ ਦੀ ਜ਼ਰੂਰਤ ਪੈਂਦੀ ਹੈ ਅਤੇ ਜੇਕਰ ਅਸੀਂ ਦੁਕਾਨ ਖੋਲ੍ਹ ਕੇ ਕਿਤਾਬਾਂ ਦਿੰਦੇ ਹਾਂ ਤਾਂ ਪੁਲਸ ਸਾਡੇ ’ਤੇ ਏਦਾ ਸਖ਼ਤੀ ਕਰਦੀ ਹੈ ਜਿਵੇਂ ਅਸੀਂ ਚੋਰ ਹੋਈਏ।ਉਨ੍ਹਾਂ ਕਿਹਾ ਕਿ ਸਰਕਾਰ ਕੋਈ ਹੱਲ ਕੱਢੇ ਕਿ ਸਾਨੂੰ ਦੁਕਾਨਾਂ ਖੋਲ੍ਹਣ ਦਾ ਸਮਾਂ ਨਿਰਧਾਰਿਤ ਕੀਤਾ ਜਾਵੇ।

ਧਰਨੇ ਤੇ ਬੈਠੇ ਐੱਮ.ਐੱਲ.ਏ. ਕੁਲਤਾਰ ਸੰਧਵਾ ਨੇ ਕਿਹਾ ਕਿ ਲਿਫਟਿੰਗ ਨਾ ਹੋਣ ਦੇ ਚਲੱਦੇ ਮਜ਼ਦੂਰ ਕਿਸਾਨ ਮੰਡੀਆਂ ’ਚ ਰੁਲ ਰਿਹਾ ਹੈ ਕੀ ਉਨ੍ਹਾਂ ਨੂੰ ਕੋਰੋਨਾ ਦਾ ਖ਼ਤਰਾ ਨਹੀਂ। ਨਾਲ ਹੀ ਲਿਫਟਿੰਗ ਠੇਕੇਦਾਰ ਦਾ ਠੇਕਾ ਤੁਰੰਤ ਰੱਦ ਕੀਤਾ ਜਾਵੇ। ਜਿਸ ਵੱਲੋਂ ਗਲਤ ਸੂਚਨਾ ਦੇ ਕੇ ਠੇਕਾ ਲਿਆ ਗਿਆ ਪਰ ਹਾਲੇ ਤੱਕ ਲਿਫਟਿੰਗ ਦਾ ਕੰਮ ਸਿਰੇ ਨਹੀਂ ਚੜਾਇਆ ਗਿਆ।ਨਾਲ ਹੀ ਉਨ੍ਹਾਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣ ਲਈ ਅਪੀਲ ਕੀਤੀ ਜਿਨ੍ਹਾਂ ਨੇ ਕਮਾ ਕੇ ਆਪਣਾ ਘਰ ਅਤੇ ਮੁਲਾਜ਼ਮਾਂ ਦਾ ਘਰ ਚਲਾਉਣਾ ਹੈ ਪਰ ਤਾਲਾਬੰਦੀ ਕਾਰਨ ਉਨ੍ਹਾਂ ਦਾ ਵਪਾਰ ਠੱਪ ਹੋ ਗਿਆ ਹੈ ਜਿਸ ਲਈ ਸਰਕਾਰ ਉਨ੍ਹਾਂ ਦੀ ਆਰਥਿਕ ਮਦਦ ਕਰੇ।


author

Shyna

Content Editor

Related News