ਮੈਕਸੀਕੋ ਨਾਲ ਗੋਲ ਰਹਿਤਾ ਡਰਾਅ ਤੋਂ ਬਾਅਦ ਇਕਵਾਡੋਰ ਕੁਆਰਟਰ ਫਾਈਨਲ ’ਚ

Monday, Jul 01, 2024 - 08:47 PM (IST)

ਮੈਕਸੀਕੋ ਨਾਲ ਗੋਲ ਰਹਿਤਾ ਡਰਾਅ ਤੋਂ ਬਾਅਦ ਇਕਵਾਡੋਰ ਕੁਆਰਟਰ ਫਾਈਨਲ ’ਚ

ਗਲੇਨਡੇਲ– ਇਕਵਾਡੋਰ ਨੇ ਸਟਾਪੇਜ ਟਾਈਮ ਵਿਚ ਪੈਨਲਟੀ ਸ਼ਾਟ ਬਚਾਇਆ ਤੇ ਮੈਕਸੀਕੋ ਨਾਲ ਗੋਲਰਹਿਤ ਡਰਾਅ ਤੋਂ ਬਾਅਦ ਉਸ ਨੇ ਕੋਪਾ ਅਮਰੀਕਾ ਫੁੱਟਬਾਲ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਮੈਕਸੀਕੋ ਨੇ ਦੂਜੇ ਹਾਫ ਵਿਚ ਕਈ ਹਮਲੇ ਕੀਤੇ, ਜਿਨ੍ਹਾਂ ਨੂੰ ਇਕਵਾਡੋਰ ਨੇ ਬਚਾਇਆ। ਹੁਣ ਇਕਵਾਡੋਰ ਦਾ ਸਾਹਮਣਾ ਵੀਰਵਾਰ ਨੂੰ ਗਰੁੱਪ-ਏ ਦੀ ਜੇਤੂ ਅਰਜਨਟੀਨਾ ਨਾਲ ਹੋਵੇਗਾ। ਮੈਕਸੀਕੋ ਚੌਥੀ ਵਾਰ ਗਰੁੱਪ ਗੇੜ ਤੋਂ ਅੱਗੇ ਨਹੀਂ ਵੱਧ ਸਕਿਆ ਹੈ। ਦੋ ਸਾਲ ਪਹਿਲਾਂ ਕਤਰ ਵਿਚ ਵਿਸ਼ਵ ਕੱਪ ਤੋਂ ਟੀਮ ਪਹਿਲੇ ਹੀ ਦੌਰ ਵਿਚ ਬਾਹਰ ਹੋ ਗਈ ਸੀ।


author

Tarsem Singh

Content Editor

Related News