ਕਾਰ ਐਕਸੀਡੈਂਟ ’ਚ ਸਾਈਕਲ ਸਵਾਰ ਦੀ ਹੋਈ ਮੌਤ

Saturday, Sep 27, 2025 - 07:06 PM (IST)

ਕਾਰ ਐਕਸੀਡੈਂਟ ’ਚ ਸਾਈਕਲ ਸਵਾਰ ਦੀ ਹੋਈ ਮੌਤ

ਨਾਭਾ, (ਖੁਰਾਣਾ)-ਥਾਣਾ ਸਦਰ ਪੁਲਸ ਨੇ ਕਾਰ ਐਕਸੀਡੈਂਟ ਵਿੱਚ ਸਾਈਕਲ ਸਵਾਰ ਦੀ ਹੋਈ ਮੌਤ ਕਾਰਨ ਇੱਕ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ। ਮੁਲਜਮ ਦੀ ਪਛਾਣ ਕਾਰ ਡਰਾਈਵਰ ਭੁਪਿੰਦਰ ਸਿੰਘ ਵਾਸੀ ਪਿੰਡ ਮਾਝੀ ਜਿਲ੍ਹਾ ਸੰਗਰੂਰ ਵਜੋਂ ਹੋਈ। ਸ਼ਿਕਾਇਤ ਕਰਤਾ ਭਾਗ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬੋੜਾ ਖੁਰਦ ਥਾਣਾ ਸਦਰ ਨਾਭਾ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕੀ ਮੇਰਾ ਪਿਤਾ 21 ਸਤੰਬਰ ਨੂੰ ਸਾਈਕਲ ਤੇ ਸਵਾਰ ਹੋ ਕੇ ਨਵਾਂ ਫੋਕਲ ਪੁਆਇੰਟ ਭਗਵਾਨੀਗੜ੍ਹ ਰੋਡ ਨਾਭਾ ਕੋਲ ਜਾ ਰਿਹਾ ਸੀ ਤਾਂ ਦੋਸ਼ੀ ਨੂੰ ਡਰਾਈਵਰ ਨੇ ਆਪਣੀ ਕਾਰ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਮੇਰੇ ਪਿਤਾ ਵਿੱਚ ਮਾਰੀ।

ਜਿਸ ਕਾਰਨ ਉਸ ਦੇ ਪਿਤਾ ਗੰਭੀਰ ਜ਼ਖਮੀਂ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਂਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ 'ਤੇ ਮੁਲਜਮ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।।


author

DILSHER

Content Editor

Related News