ਟਰੇਨ ਹੇਠਾਂ ਆਉਣ ਨਾਲ ਵਿਅਕਤੀ ਦੀ ਮੌਤ

09/21/2019 1:40:29 AM

ਖੰਨਾ, (ਜ.ਬ.)— ਸਥਾਨਕ ਰਤਨਹੇੜੀ ਰੇਲਵੇ ਫਾਟਕਾਂ ਨੇੜੇ ਸ਼ੁਕੱਰਵਾਰ ਸਵੇਰੇ ਟਰੇਨ ਦੀ ਲਪੇਟ 'ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰੇਨ ਦੇ ਗਾਰਡ ਨੇ ਸਟੇਸ਼ਨ ਮਾਸਟਰ ਨੂੰ ਮੀਮੋ ਰਾਹੀਂ ਸੂਚਨਾ ਦਿੱਤੀ ਸੀ ਕਿ ਟਰੇਨ ਦੀ ਲਪੇਟ 'ਚ ਆਉਣ ਨਾਲ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ। ਰੇਲਵੇ ਪੁਲਸ ਦੀ ਟੀਮ ਮੌਕੇ 'ਤੇ ਗਈ ਤੇ ਪਹਿਲੀ ਜਾਂਚ 'ਚ ਸਾਹਮਣੇ ਆਇਆ ਕਿ ਮ੍ਰਿਤਕ ਰੇਲਵੇ ਲਾਈਨ ਕਰਾਸ ਕਰ ਰਿਹਾ ਸੀ ਤਾਂ ਟਰੇਨ ਦੀ ਲਪੇਟ 'ਚ ਆ ਗਿਆ। ਉਸ ਦੇ ਕੋਲੋਂ ਕੋਈ ਵੀ ਕਾਗਜ਼ਾਤ ਜਾਂ ਸ਼ਨਾਖਤੀ ਪੱਤਰ ਨਹੀਂ ਮਿਲਿਆ ਸੀ, ਜਿਸ ਕਾਰਨ ਪਛਾਣ ਨਹੀਂ ਹੋ ਸਕੀ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਖੰਨਾ ਦੀ ਮੋਰਚਰੀ ਵਿਚ ਰਖਵਾ ਦਿੱਤਾ ਸੀ।


KamalJeet Singh

Content Editor

Related News