ਟਰੈਕਟਰ ਦੀ ਟੱਕਰ ਨਾਲ ਨੌਜਵਾਨ ਦੀ ਮੌਤ

05/07/2020 6:44:39 PM

ਫਾਜ਼ਿਲਕਾ, (ਨਾਗਪਾਲ)— ਛੋਟੇ ਹਾਥੀ 'ਤੇ ਆ ਰਹੇ ਇਕ ਨੌਜਵਾਨ ਦੀ ਟਰੈਕਟਰ ਦੀ ਟੱਕਰ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਟਰੈਕਟਰ ਟਰਾਲੀ ਬਰਾਮਦ ਕਰ ਕੇ ਅਣਪਛਾਤੇ ਡਰਾਇਵਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਮਹਿੰਦਰ ਸਿੰਘ ਵਾਸੀ ਪਿੰਡ ਬੋਦੀ ਵਾਲਾ ਪੀਥਾ ਨੇ ਦੱਸਿਆ ਕਿ ਉਸ ਦਾ ਲੜਕਾ ਨਰਿੰਦਰ ਸਿੰਘ ਛੋਟੇ ਹਾਥੀ 'ਤੇ ਆ ਰਿਹਾ ਸੀ, ਜਿਸ ਦਾ ਐਕਸੀਡੈਂਟ ਬਿਨ੍ਹਾਂ ਲਾਈਟਾਂ ਵਾਲੇ ਟਰੈਕਟਰ ਨਾਲ ਹੋ ਗਿਆ। ਜਿਸ ਨਾਲ ਉਸ ਦੀ ਮੌਤ ਹੋ ਗਈ।


KamalJeet Singh

Content Editor

Related News