ਜ਼ਿਆਦਾ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ

Sunday, Apr 26, 2020 - 01:53 AM (IST)

ਜ਼ਿਆਦਾ ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ

ਖਰੜ, (ਸ਼ਸ਼ੀ, ਰਣਬੀਰ, ਅਮਰਦੀਪ)— ਜੇ. ਟੀ. ਪੀ. ਐੱਲ ਵਿਖੇ ਰਹਿ ਰਹੇ ਇਕ ਮਦਨ ਲਾਲ ਸਿੰਘ ਨਾਂ ਦੇ ਵਿਅਕਤੀ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਸ਼ੁੱਕਰਵਾਰ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੀ ਭੈਣ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਮਦਨ ਪਾਲ ਸਿੰਘ ਤਿੰਨ ਸਾਲ ਤੋਂ ਜੇ. ਟੀ. ਪੀ. ਐੱਲ. ਖਰੜ ਵਿਖੇ ਆਪਣੀ ਪਤਨੀ ਸਮੇਤ ਰਹਿ ਰਿਹਾ ਸੀ। ਉਸ ਦੀ ਪਤਨੀ ਮੰਜੂ ਦੀ ਮੌਤ 17 ਅਪ੍ਰੈਲ 2020 ਨੂੰ ਹਾਰਟ ਅਟੈਕ ਕਾਰਨ ਹੋ ਗਈ ਸੀ। ਮੰਜੂ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਮਦਨ ਲਾਲ ਸਿੰਘ ਸ਼ਰਾਬ ਪਿੰਦਾ ਰਹਿੰਦਾ ਸੀ ਤੇ ਸ਼ੁੱਕਰਵਾਰ ਜ਼ਿਆਦਾ ਸ਼ਰਾਬ ਪੀਣ ਕਰਕੇ ਇਲਾਜ ਲਈ ਸਿਵਲ ਹਸਪਤਾਲ ਖਰੜ ਦਾਖਲ ਕਰਵਾਇਆ ਗਿਆ ਸੀ। ਉਸ ਦੀ ਦੌਰਾਨੇ ਇਲਾਜ ਰਾਤ 9 ਵਜੇ ਮੌਤ ਹੋ ਗਈ। ਖਰੜ ਸਦਰ ਪੁਲਸ ਨੇ ਇਸ ਅਧੀਨ ਸੀ. ਆਰ. ਪੀ. ਸੀ. ਦੀ ਧਾਰਾ 174 ਅਧੀਨ ਕਾਰਵਾਈ ਕਰ ਲਈ ਹੈ।


author

KamalJeet Singh

Content Editor

Related News