ਮਲੋਟ ਪੁਲਸ ਨੇ ਧਾਰਮਿਕ ਸਥਾਨਾਂ ਤੋਂ ਗੋਲਕਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

01/27/2021 4:31:13 PM

ਮਲੋਟ (ਜੁਨੇਜਾ): ਮਲੋਟ ਸਿਟੀ ਪੁਲਸ ਨੂੰ ਉਸ ਵੇਲੇ ਸਫ਼ਲਤਾ ਮਿਲੀ ਜਦੋਂ ਪੁਲਸ ਨੇ ਸ਼ਹਿਰ ਅੰਦਰ ਪਿਛਲੇ ਲੰਬੇ ਸਮੇਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਚੋਰਾਂ ਦੇ ਇਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜ਼ਿਲ੍ਹਾ ਪੁਲਸ ਦੇ ਸੀਨੀਅਰ ਕਪਤਾਨ ਡੀ.ਸੂਡਰਵਿਲੀ ਦੇ ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਦੀਆਂ ਹਦਾਇਤਾਂ ਤੇ ਮਿਲੀ ਸਫ਼ਲਤਾ ਦੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਸਿਟੀ ਮਲੋਟ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਮਲੋਟ ਅੰਦਰ ਸ੍ਰੀ ਜੈ ਜਵਾਲਾ ਮੰਦਰ ਮਹਾਂਵੀਰ ਨਗਰ ਮਲੋਟ ਦੇ ਪੁਜਾਰੀ ਸ਼ੰਕਰ ਦਿਆਲ ਸ਼ਰਮਾ ਵੱਲੋਂ ਮਿਤੀ 13 ਜਨਵਰੀ ਨੂੰ ਮੰਦਰ ਵਿਚ ਹੋਈ ਗੋਲਕ ਅਤੇ ਸਮਾਨ ਦੀ ਚੋਰੀ ਦੀ ਸ਼ਿਕਾਇਤ ਕੀਤੀ ਸੀ ਜਿਸ ਸਬੰਧੀ ਨਾ-ਮਲੂਮ ਬੰਦਿਆਂ ਵਿਰੁੱਧ ਮਾਮਲਾ ਦਰਜ ਕੀਤਾ ਸੀ।

ਇਸ ਤੋਂ ਇਲਾਵਾ ਬਿਰਲਾ ਰੋਡ ਤੇ ਸਥਿਤੀ ਬਾਬਾ ਖੇਤਰਪਾਲ ਮੰਦਰ ਤੋਂ ਡੀ.ਵੀ.ਆਰ. ਗੋਲਕ ਅਤੇ ਘੁਮਿਆਰਾ ਰੋਡ ਤੇ ਕਾਲੀ ਮਾਤਾ ਦੇ ਮੰਦਰ ਤੋ ਨਕਦੀ ਅਤੇ ਸਮਾਨ ਚੋਰੀ ਕੀਤਾ ਗਿਆ ਸੀ। ਇਸ ਸਬੰਧੀ ਏ.ਐੱਸ.ਆਈ. ਸੁਖਦੇਵ ਸਿੰਘ, ਏ.ਐੱਸ.ਆਈ. ਕੁਲਦੀਪ ਸਿੰਘ, ਸੁਖਰਾਜ ਸਿੰਘ ਐੱਚ.ਸੀ. , ਪੀ.ਐੱਸ. ਜੀ ਮੂੰਨਾ ਲਾਲ ਸਮੇਤ ਪੁਲਸ ਨੇ ਤਫਤੀਸ਼ ਦੌਰਾਨ ਪੁਜਾਰੀ ਸ਼ੰਕਰ ਦਿਆਲ ਦੇ ਬਿਆਨਾਂ ਤੇ ਸਿਕੰਦਰ ਸਿੰਘ ਪੁੱਤਰ ਅਮਰ ਕੁਮਾਰ ਨੇੜੇ ਬੁਰਜਾਂ ਫਾਟਕ ਮਲੋਟ,  ਜਗਤਾਰ ਸਿੰਘ ਪੁੱਤਰ ਲਖਵਿੰਦਰ ਸਿੰਘ ਨੇੜੇ ਬੁਰਜਾਂ ਫਾਟਕ ਮਲੋਟ, ਸੰਜੂ ਪੁੱਤਰ ਗੰਗਾ ਰਾਮ ਵਾਸੀ ਬਾਬਾ ਦੀਪ ਸਿੰਘ ਨਗਰ ਅਤੇ ਸੂਰਜ ਪੁੱਤਰ ਰਾਮ ਸਰੂਪ ਡੀ ਏ ਵੀ ਕਾਲਜ ਪਿਛੇ ਮਲੋਟ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਪੁਲਸ ਨੇ ਦੋਸ਼ੀਆਂ ਤੋਂ  ਉਕਤ ਤਿੰਨਾਂ ਚੋਰੀਆਂ ਦੌਰਾਨ ਚੋਰੀ ਕੀਤੀ ਗੋਲਕ,ਨਕਦੀ ,ਐੱਲ.ਸੀ.ਡੀ. ਸਮੇਤ ਸਾਮਾਨ ਵੀ ਬਰਾਮਦ ਕੀਤਾ ਹੈ। ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਇਨ੍ਹਾਂ ਤੋਂ ਇਲਾਵਾ ਇਕ ਹੋਰ ਦੋਸ਼ੀ ਦੀ ਪੁਲਸ ਨੂੰ ਭਾਲ ਹੈ। ਪੁਲਸ ਦਾ ਕਹਿਣਾ ਹੈ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਚੋਰੀਆਂ ਅਤੇ ਸਾਥੀਆਂ ਬਾਰੇ ਖੁਲਾਸਾ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਕੰਦਰ ਅਤੇ ਜਗਤਾਰ ਦਾ ਪਿਛੋਕੜ ਵੀ ਵਧੀਆਂ ਨਹੀਂ ਅਤੇ ਇਨ੍ਹਾਂ ਵਿਰੁੱਧ ਨਸ਼ੇ ,ਸ਼ਰਾਬ  ਵੇਚਣ ਅਤੇ ਲੁੱਟ ਖੋਹ ਸਮੇਤ ਹੋਰ ਮਾਮਲੇ ਦਰਜ ਹਨ।


Shyna

Content Editor

Related News