ਮੀਂਹ ਦੌਰਾਨ ਜ਼ੋਰਦਾਰ ਧਮਾਕੇ ਨਾਲ ਡਿੱਗੀ ਪਾਰਕ ਦੀ ਕੰਧ! ਵਾਲ-ਵਾਲ ਬਚੀ ਲੜਕੀ

Wednesday, Jun 25, 2025 - 03:25 PM (IST)

ਮੀਂਹ ਦੌਰਾਨ ਜ਼ੋਰਦਾਰ ਧਮਾਕੇ ਨਾਲ ਡਿੱਗੀ ਪਾਰਕ ਦੀ ਕੰਧ! ਵਾਲ-ਵਾਲ ਬਚੀ ਲੜਕੀ

ਲੁਧਿਆਣਾ (ਮੁਕੇਸ਼)- ਮੀਂਹ ਕਾਰਨ ਉਸ ਸਮੇਂ ਵੱਡਾ ਹਾਦਸਾ ਵਾਪਰਨੋਂ ਟਲ ਗਿਆ, ਜਦੋਂ ਚੰਡੀਗੜ੍ਹ ਰੋਡ ’ਤੇ ਸੈਕਟਰ-38 ਦੇ ਇਕ ਪਾਰਕ ਦੀ ਕੰਧ ਜ਼ੋਰਦਾਰ ਧਮਾਕੇ ਨਾਲ ਡਿੱਗ ਗਈ। ਚੌਕ ਵਿਖੇ ਡਿਊਟੀ ਦੇ ਰਹੇ ਟ੍ਰੈਫਿਕ ਮੁਲਾਜ਼ਮਾਂ ਨੇ ਕਿਹਾ ਕਿ ਮੀਂਹ ਦੌਰਾਨ ਅਚਾਨਕ ਚੌਕ ਦੇ ਨਾਲ ਲਗਦੇ ਪਾਰਕ ਦੀ ਕੰਧ ਦਾ ਇਕ ਹਿੱਸਾ ਧਮਾਕੇ ਨਾਲ ਸੜਕ ਵਾਲੇ ਪਾਸੇ ਡਿੱਗ ਗਿਆ। ਜਦੋਂ ਕੰਧ ਡਿੱਗੀ ਤਾਂ ਆਲੇ-ਦੁਆਲੇ ਕੋਈ ਨਹੀਂ ਸੀ, ਜਿਸ ਕਾਰਨ ਬਚਾਅ ਹੋ ਗਿਆ। ਇਸ ਤੋਂ ਪਹਿਲਾਂ ਵੀ ਪਿਛਲੀਆਂ ਬਰਸਾਤਾਂ ’ਚ ਪਾਰਕ ਦੀ ਕੰਧ ਡਿੱਗ ਗਈ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਪਰਗਟ ਸਿੰਘ ਤੇ ਕਿੱਕੀ ਢਿੱਲੋਂ ਨੇ ਦਿੱਤਾ ਅਸਤੀਫ਼ਾ

ਇਸੇ ਤਰ੍ਹਾਂ ਫੋਕਲ ਪੁਆਇੰਟ ਅਰਬਨ ਅਸਟੇਟ ਝੁੱਗੀਆਂ ਨੇੜੇ ਰੋਡ ਤੋਂ ਗੁਜ਼ਰ ਰਹੀ ਕਾਰ ਟੋਏ ’ਚ ਫਸ ਕੇ ਪਲਟਣ ਤੋਂ ਮਸਾਂ ਬਚੀ। ਕਾਰ ਇਕ ਲੜਕੀ ਚਲਾ ਰਹੀ ਸੀ, ਜੋ ਕਿ ਬਚ ਗਈ। ਸੜਕ ਤੋਂ ਗੁਜ਼ਰ ਰਹੇ ਰਾਹਗੀਰਾਂ ਨੇ ਟੋਏ ’ਚ ਫਸੀ ਕਾਰ ਨੂੰ ਬਾਹਰ ਕੱਢਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News