ਲੁਧਿਆਣਾ ਮੇਅਰ ਚੋਣਾਂ ; ਹੁਣ ਅਕਾਲੀ ਦਲ ਨੇ ਕੀਤਾ ਆਪਣੇ ਕੌਂਸਲਰ ਦੀ ਘਰ ਵਾਪਸੀ ਦਾ ਦਾਅਵਾ
Sunday, Dec 29, 2024 - 04:02 AM (IST)
ਲੁਧਿਆਣਾ (ਹਿਤੇਸ਼)- ਲੁਧਿਆਣਾ ਵਿਚ ਮੇਅਰ ਬਣਾਉਣ ਨੂੰ ਲੈ ਕੇ ਚੱਲ ਰਹੀ ਸਿਆਸੀ ਡਰਾਮੇਬਾਜ਼ੀ ਨਾਲ ਜੁੜੇ ਮਾਮਲੇ ਇਕ ਦੇ ਬਾਅਦ ਇਕ ਸਾਹਮਣੇ ਆ ਰਹੇ ਹਨ, ਜਿਸ ਦੇ ਤਹਿਤ ਹੁਣ ਅਕਾਲੀ ਦਲ ਵੱਲੋਂ ਆਪਣੇ ਕੌਂਸਲਰ ਦੀ ਘਰ ਵਾਪਸੀ ਦਾ ਦਾਅਵਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੇਅਰ ਬਣਾਉਣ ਦੇ ਲਈ ਜ਼ਰੂਰੀ ਬਹੁਮਤ ਦਾ ਅੰਕੜਾ ਹਾਸਲ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਨੇ ਪੱਕੇ ਤੌਰ ’ਤੇ ਲੁਧਿਆਣਾ ਵਿਚ ਡੇਰਾ ਲਗਾਇਆ ਹੋਇਆ ਹੈ।
ਇਸ ਦੌਰਾਨ ਉਹ ਹੁਣ ਤੱਕ 3 ਕੌਂਸਲਰਾਂ ਨੂੰ ਸ਼ਾਮਲ ਕਰਨ ਵਿਚ ਸਫਲਤਾ ਹਾਸਲ ਕਰ ਚੁਕੇ ਹਨ ਜੋ ਤਿੰਨੇ ਹੀ ਹਲਕਾ ਪੂਰਬੀ ਨਾਲ ਸਬੰਧਤ ਹਨ, ਜਿਨ੍ਹਾਂ ਵਿਚੋਂ ਇਕ ਅਜ਼ਾਦ ਦੀਪਾ ਰਾਣੀ ਦਾ ਪਤੀ ਅਨੁਜ ਚੌਧਰੀ ਵਿਧਾਇਕ ਭੋਲਾ ਗਰੇਵਾਲ ਦਾ ਨਜ਼ਦੀਕੀ ਹੋਣ ਦੀ ਵਜ੍ਹਾ ਨਾਲ ਹੁਣ ਤੱਕ ਆਪ ਵਿਚ ਟਿਕਿਆ ਹੋਇਆ ਹੈ ਜਦਕਿ ਇਕ ਕਾਂਗਰਸ ਅਤੇ ਇਕ ਅਕਾਲੀ ਦਲ ਦਾ ਹੈ।
ਇਨ੍ਹਾਂ ਵਿਚੋਂ ਕਾਂਗਰਸ ਦੇ ਜਗਦੀਸ਼ ਦੀਸ਼ਾ ਨੂੰ ਆਪ ਵਿਚ ਸ਼ਾਮਲ ਹੋਣ ਦੇ ਕੁਝ ਦੇਰ ਬਾਅਦ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਵਲੋਂ ਵਾਪਸ ਲਿਆਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਉਸ ਸਮੇਂ ਮੰਤਰੀ ਭੁੱਲਰ ਅਤੇ ਵਿਧਾਇਕਾਂ ਨੇ ਦਿਸ਼ਾ ਦੇ ਘਰ ਪੁੱਜ ਕੇ ਆਪ ਦੇ ਨਾਲ ਹੋਣ ਦਾ ਬਿਆਨ ਦਿਵਾ ਦਿੱਤਾ।
ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਇਸ ਤਰ੍ਹਾਂ ਦਾ ਹੀ ਘਟਨਾਕ੍ਰਮ ਸ਼ਨੀਵਾਰ ਨੂੰ ਉਸ ਸਮੇਂ ਦੇਖਣ ਨੂੰ ਮਿਲਿਆ ਜਦ ਕੁਝ ਦਿਨ ਪਹਿਲਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਕੌਂਸਲਰ ਚਤਰਵੀਰ ਸਿੰਘ ਨੂੰ ਵਾਪਸ ਲਿਆਉਣ ਦੇ ਦਾਅਵੇ ਦੇ ਨਾਲ ਸਾਬਕਾ ਵਿਧਾਇਕ ਰਣਜੀਤ ਢਿਲੋਂ ਵਲੋਂ ਵੀਡੀਓ ਜਾਰੀ ਕੀਤੀ ਗਈ।
ਭਾਵੇਂਕਿ ਇਸ ਦੇ ਬਾਅਦ ਦੇਰ ਰਾਤ ਤੱਕ ਉਪਰੋਕਤ ਕੌਂਸਲਰ ਦੇ ਵੀ ਦੀਸ਼ਾ ਦੀ ਤਰ੍ਹਾਂ ਆਪ ਵਿਚ ਹੀ ਰਹਿਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਤਰ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਪੁਲਸ ਕੇਸ ਨੂੰ ਲੈ ਕੇ ਹੋਣ ਵਾਲੀ ਕਾਰਵਾਈ ’ਤੇ ਲੱਗੀਆਂ ਸਭ ਦੀਆਂ ਨਜ਼ਰਾਂ
ਅਕਾਲੀ ਦਲ ਵਲੋਂ ਜਿਸ ਕੌਂਸਲਰ ਚਤਰਵੀਰ ਸਿੰਘ ਨੂੰ ਵਾਪਸ ਪਾਰਟੀ ਵਿਚ ਸ਼ਾਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਦੇ ਖਿਲਾਫ ਪੁਲਸ ਕੇਸ ਦਰਜ ਕਰਵਾਉਣ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਕਿਉਂਕਿ ਇਹ ਕੇਸ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ, ਜਿਸ ਵਿਚ ਉਪਰੋਕਤ ਕੌਂਸਲਰ ’ਤੇ ਕੁੱਟਮਾਰ ਦੇ ਨਾਲ ਅਗਵਾ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਪਰ ਇਸ ਸਬੰਧ ਵਿਚ ਕੋਈ ਕਾਰਵਾਈ ਹੋਣ ਤੋਂ ਪਹਿਲਾ ਹੀ ਉਕਤ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ, ਜਿਸ ਨੂੰ ਲੈ ਕੇ ਉਪਰੋਕਤ ਕੌਂਸਲਰ ਵਲੋਂ ਗਲਤ ਤਰੀਕੇ ਨਾਲ ਦਰਜ ਕੀਤੇ ਗਏ ਕੇਸ ਦੀ ਜਾਂਚ ਦੇ ਲਈ ਅਰਜ਼ੀ ਦੇਣ ਦੀ ਗੱਲ ਕਹੀ ਗਈ ਅਤੇ ਪੁਲਸ ਅਧਿਕਾਰੀਆਂ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ ; 9 ਜ਼ਿਲ੍ਹੇ ਤੇ 3 ਡਿਵੀਜ਼ਨਾਂ ਕੀਤੀਆਂ ਖ਼ਤਮ
ਹੁਣ ਦੇਖਣਾ ਇਹ ਹੋਵੇਗਾ ਕਿ ਉਪਰੋਕਤ ਕੌਂਸਲਰ ਦੀਸ਼ਾ ਦੀ ਤਰ੍ਹਾਂ ਵਾਪਸ ਆਮ ਆਦਮੀ ਪਾਰਟੀ ਵਿਚ ਜਾਂਦਾ ਹੈ ਜਾਂ ਨਹੀ ਅਤੇ ਜੇਕਰ ਨਹੀਂ ਜਾਂਦਾ ਤਾਂ ਉਸ ਦੇ ਖਿਲਾਫ ਦਰਜ ਐੱਫ.ਆਈ.ਆਰ. ਨੂੰ ਲੈ ਕੇ ਕੀ ਕਾਰਵਾਈ ਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e