ਧਰਨੇ ’ਚ ਨਵੇਂ ਅਕਾਲੀ ਆਗੂਆਂ ਨੇ ਦਿਖਾਇਆ ਜਲਵਾ! ਕਾਫ਼ਿਲੇ ਬਣੇ ਚਰਚਾ ਦਾ ਵਿਸ਼ਾ
Thursday, Jul 24, 2025 - 02:54 PM (IST)

ਲੁਧਿਆਣਾ (ਮੁੱਲਾਂਪੁਰੀ): ਸ਼੍ਰੋਮਣੀ ਅਕਾਲੀ ਦਲ ਵਲੋਂ ਕੱਲ ਲੁਧਿਆਣੇ ’ਚ ਵਰ੍ਹਦੇ ਮੀਂਹ ’ਚ ਲੈਂਡ ਪੂਲਿੰਗ ਮਾਮਲੇ ਨੂੰ ਲੈ ਕੇ ਲਗਾਏ ਵਿਸ਼ਾਲ ਧਰਨੇ ’ਚ ਇਸ ਵਾਰ ਇਕ ਗੱਲ ਦੇਖਣ ਨੂੰ ਮਿਲੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ 15 ਜੁਲਾਈ ਦੇ ਮੁਲਤਵੀ ਕੀਤੇ ਧਰਨੇ ਤੋਂ ਜ਼ਿਆਦਾ ਇਕੱਠ ਕੱਲ੍ਹ ਦੇ ਧਰਨੇ ’ਚ ਪ੍ਰਬੰਧਕਾਂ ਮੁਤਾਬਕ ਆਸ ਤੋਂ ਤਿੱਗਣਾ ਸੀ, ਜਦੋਂਕਿ ਇਸ ਧਰਨੇ ’ਚ ਇਸ ਵਾਰ ਇਹ ਵੀ ਗੱਲ ਦੇਖਣ ਨੂੰ ਮਿਲੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਹਲਕਿਆਂ ’ਚ ਨਵੇਂ ਉਤਾਰੇ ਆਗੂਆਂ ਅਤੇ ਨਵੇਂ ਬਣਾਏ ਜ਼ਿਲ੍ਹਾ ਪ੍ਰਧਾਨਾਂ ਨੇ ਆਪਣਾ ਜਲਵਾ ਇਸ ਧਰਨੇ ’ਚ ਦਿਖਾਇਆ।
ਇਹ ਖ਼ਬਰ ਵੀ ਪੜ੍ਹੋ - ਕੱਟੇ ਜਾਣਗੇ ਰਾਸ਼ਨ ਕਾਰਡ! ਸਰਕਾਰ ਵੱਲੋਂ ਨਵਾਂ ਨੋਟੀਫ਼ਿਕੇਸ਼ਨ ਜਾਰੀ
ਹਲਕਾ ਦਾਖਾ ਤੋਂ ਨੌਜਵਾਨ ਆਗੂ ਜਸਕਰਨ ਸਿੰਘ ਦਿਓਲ ਅਤੇ ਸਮਰਾਲੇ ਤੋਂ ਪਰਮਜੀਤ ਸਿੰਘ ਢਿੱਲੋਂ, ਪ੍ਰਧਾਨ ਹਲਕਾ ਗਿੱਲ ਤੋਂ ਪ੍ਰੇਮ ਸਿੰਘ ਹਰਨਾਮਪੁਰਾ, ਜਗਰਾਓਂ ਤੋਂ ਪ੍ਰਧਾਨ ਚੰਦ ਸਿੰਘ ਡੱਲਾ ਅਤੇ ਐੱਸ. ਆਰ. ਕਲੇਰ, ਖੰਨੇ ਤੋਂ ਯਾਦਵਿੰਦਰ ਯਾਦੂ, ਰਾਏਕੋਟ ਤੋਂ ਬਲਵਿੰਦਰ ਸਿੰਘ ਸੰਧੂ ਅਤੇ ਸ਼ਹਿਰੀ ਹਲਕਿਆਂ ’ਚ ਨਵੇਂ ਬਣੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਹਜ਼ਾਰਾਂ ਵਰਕਰਾਂ ਨਾਲ ਸ਼ਿਰਕਤ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
ਭਾਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਸਾਰੇ ਕਾਫਿਲੇ ਦੇਖੇ ਪਰ ਡੱਲਾ, ਕਲੇਰ, ਦਿਓਲ, ਯਾਦੂ, ਹਰਨਾਮਪੁਰਾ, ਸੰਧੂ, ਢਿੱਲੋਂ ਆਦਿ ਦੇ ਕਾਫਿਲੇ ਨੂੰ ਦੇਖ ਕੇ ਵਰ੍ਹਦੇ ਮੀਂਹ ’ਚ ਗਦਗਦ ਹੋਏ ਇਥੋਂ ਤੱਕ ਕਿ ਪ੍ਰਬੰਧਕਾਂ ਨੇ ਵੀ ਇਨ੍ਹਾਂ ਦੇ ਕਾਫਿਲੇ ਦੇਖ ਕੇ ਉਨ੍ਹਾਂ ਨੂੰ ਫੌਰੀ ਸਟੇਜ ’ਤੇ ਆਉਣ ਲਈ ਸੱਦੇ ਦਿੱਤੇ ਗਏ। ਇਸ ਤਰ੍ਹਾਂ ਕੱਲ ਦੇ ਧਰਨੇ ’ਚ ਨਵੇਂ ਅਕਾਲੀ ਨੇਤਾਵਾਂ ਦਾ ਜੋਸ਼ ਆਪਣੇ ਰੰਗ ਦਿਖਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8