ਦਿੱਲੀ ’ਚ ਸੰਘਣੀ ਧੁੰਦ ਕਾਰਣ ਸਾਲ 2020 ਦੀ ਆਖਿਰੀ ਲੁਧਿਆਣਾ-ਦਿੱਲੀ ਫਲਾਈਟ ਹੋਈ ਰੱਦ

Friday, Jan 01, 2021 - 01:08 AM (IST)

ਦਿੱਲੀ ’ਚ ਸੰਘਣੀ ਧੁੰਦ ਕਾਰਣ ਸਾਲ 2020 ਦੀ ਆਖਿਰੀ ਲੁਧਿਆਣਾ-ਦਿੱਲੀ ਫਲਾਈਟ ਹੋਈ ਰੱਦ

ਲੁਧਿਆਣਾ,(ਜ. ਬ.)-ਸਾਲ 2020 ਦੀ ਲੁਧਿਆਣਾ ਦੀ ਵੀਰਵਾਰ ਨੂੰ ਆਖਿਰੀ ਫਲਾਈਟ ਦਿੱਲੀ ’ਚ ਸੰਘਣੀ ਧੁੰਦ ਦੀ ਵਜ੍ਹਾ ਨਾਲ ਰੱਦ ਹੋ ਗਈ। ਅਲਾਇੰਸ ਏਅਰ ਦੇ 70 ਸੀਟਰ ਏਅਰਲੂ¬ਕ੍ਰਾਫਟ ਏ. ਟੀ. ਆਰ. 72 ਨੇ ਦਿੱਲੀ ਤੋਂ ਦੁਪਹਿਰ 2 ਵਜੇ ਉਡਾਣ ਭਰ ਕੇ ਲੱਗਭਗ 3.15 ਵਜੇ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ’ਤੇ ਲੈਂਡ ਕਰਨਾ ਸੀ ਪਰ ਸੰਘਣੀ ਧੁੰਦ ਕਾਰਣ ਵਿਜ਼ੀਬਿਲਟੀ ਬੇਹਦ ਘੱਟ ਹੋਣ ਕਾਰਣ ਦਿੱਲੀ ਤੋਂ ਜਹਾਜ਼ ਨੇ ਟੇਕ ਆਫ ਨਹÄ ਕੀਤਾ। ਇਸ ਤੋਂ ਪਹਿਲਾਂ ਬੀਤੇ ਹਫਤੇ ਮੰਗਲਵਾਰ ਨੂੰ ਲੁਧਿਆਣਾ ’ਚ ਸਮਾਗ ਕਾਰਣ ਵਿਜ਼ੀਬਿਲਟੀ 100 ਮੀਟਰ ਤੋਂ ਘੱਟ ਹੋਣ ਨਾਲ ਦਿੱਲੀ ਤੋਂ ਮਹਾਨਗਰ ਪੁੱਜਿਆ ਏਅਰ¬ਕ੍ਰਾਫਟ ਨੂੰ ਸਾਹਨੇਵਾਲ ਏਅਰਪੋਰਟ ਦੇ ਉਪਰੋਂ ਚੱਕਰ ਲਾ ਕੇ ਵਾਪਸ ਮੁੜਨਾ ਪਿਆ ਸੀ। ਅੱਜ ਦਿੱਲੀ ਤੋਂ ਏਅਰ¬ਕ੍ਰਾਫਟ ਲੁਧਿਆਣਾ ਨਹÄ ਪੁੱਜਣ, ਨਾਲ ਯਾਤਰੀਆਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।


author

Deepak Kumar

Content Editor

Related News