ਆਲਟੋ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੌਕ ''ਤੇ ਕਟਿੰਗ ਮਾਸਟਰ ਨੂੰ ਘੇਰਿਆ, ਕੀਤੀ ਲੁੱਟ ਦੀ ਵਾਰਦਾਤ
Friday, Jan 30, 2026 - 06:16 PM (IST)
ਲੁਧਿਆਣਾ (ਰਾਜ)- ਸਮਰਾਲਾ ਚੌਕ ਤੋਂ ਤਾਜਪੁਰ ਰੋਡ ਵੱਲ ਜਾਣ ਵਾਲੇ ਪੁਲ 'ਤੇ ਦੇਰ ਸ਼ਾਮ ਲੁਟੇਰਿਆਂ ਨੇ ਡਕੈਤੀ ਨੂੰ ਅੰਜਾਮ ਦਿੱਤਾ। ਇਕ ਚਿੱਟੇ ਰੰਗ ਦੀ ਆਲਟੋ ਕਾਰ 'ਚ ਸਵਾਰ ਦੋ ਨਕਾਬਪੋਸ਼ ਸਵਾਰ ਹੋ ਕੇ ਆਏ ਅਤੇ ਕਟਿੰਗ ਦਾ ਕੰਮ ਕਰਨ ਵਾਲੇ ਸੁਨੀਲ ਕੁਮਾਰ ਨੂੰ ਸੜਕ ਦੇ ਵਿਚਕਾਰ ਰੋਕ ਲਿਆ। ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਸੁਨੀਲ ਕੋਲੋਂ ਕੈਸ਼, ਮੋਬਾਇਲ ਅਤੇ ਹੋਰ ਸਾਮਾਨ ਖੋਹ ਲਿਆ।
ਇਹ ਵੀ ਪੜ੍ਹੋ: ਪੰਜਾਬ ਦੇ 14 ਜ਼ਿਲ੍ਹੇ ਰਹਿਣ ਸਾਵਧਾਨ! 2 ਦਿਨਾਂ ਲਈ Alert, ਮੌਸਮ ਦੀ 3 ਫਰਵਰੀ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
ਪੀੜਤ ਸੁਨੀਲ ਕੁਮਾਰ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਕਿ ਉਹ ਆਪਣਾ ਕੰਮ ਖ਼ਤਮ ਕਰਕੇ ਆਪਣੀ ਐਕਟਿਵਾ 'ਤੇ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਸਮਰਾਲਾ ਚੌਕ ਪਾਰ ਕਰਕੇ ਤਾਜਪੁਰ ਰੋਡ ਪੁਲ 'ਤੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਆਲਟੋ ਕਾਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਉਸ ਦੀ ਐਕਟਿਵਾ ਦੇ ਅੱਗੇ ਆ ਗਈ। ਜਿਵੇਂ ਹੀ ਕਾਰ ਰੁਕੀ ਕਾਰ ਵਿੱਚੋਂ ਦੋ ਨੌਜਵਾਨ ਨਿਕਲੇ ਇਕ ਕੋਲ ਪਿਸਤੌਲ ਅਤੇ ਦੂਜੇ ਕੋਲ ਲੋਹੇ ਦਾ ਤਿੱਖਾ ਦਾਤ ਸੀ।
ਇਹ ਵੀ ਪੜ੍ਹੋ: ਜਲੰਧਰ 'ਚ ਦੋ ਦਿਨ ਇਹ ਰਸਤੇ ਰਹਿਣਗੇ ਬੰਦ! ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
ਲੁਟੇਰਿਆਂ ਨੇ ਉਸ ਨੂੰ ਬੰਦੂਕ ਦੀ ਨੋਕ 'ਤੇ ਫੜ ਲਿਆ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦਾ ਮੋਬਾਇਲ ਫੋਨ, 6,000 ਰੁਪਏ ਨਕਦੀ ਅਤੇ ਉਸ ਦੀ ਐਕਟਿਵਾ ਕਾਰ ਦੀਆਂ ਚਾਬੀਆਂ ਵੀ ਲੈ ਲਈਆਂ ਤਾਂ ਜੋ ਉਹ ਉਨ੍ਹਾਂ ਦਾ ਪਿੱਛਾ ਨਾ ਕਰ ਸਕੇ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਦੋਵੇਂ ਲੁਟੇਰੇ ਆਪਣੀ ਕਾਰ ਵਿੱਚ ਤੇਜ਼ੀ ਨਾਲ ਭੱਜ ਗਏ। ਘਟਨਾ ਦੀ ਜਾਣਕਾਰੀ ਮਿਲਣ 'ਤੇ ਦਰੇਸੀ ਪੁਲਸ ਸਟੇਸ਼ਨ ਦੀ ਇਕ ਟੀਮ ਮੌਕੇ 'ਤੇ ਪਹੁੰਚੀ, ਪੀੜਤ ਦਾ ਬਿਆਨ ਦਰਜ ਕੀਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਾਂਗਰਸੀ ਨੇਤਾ ਦਾ ਦਿਹਾਂਤ! Fitness ਵਜੋਂ ਸਨ ਮਸ਼ਹੂਰ, MP ਚੰਨੀ ਦੇ ਸਨ ਕਰੀਬੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
