ਚੋਣਾਂ ਦੇ ਮੱਦੇਨਜ਼ਰ ਪੁਲਸ ਵੱਲੋਂ ਫਲੈਗ ਮਾਰਚ
Friday, Mar 29, 2019 - 03:48 PM (IST)
ਧਰਮਕੋਟ (ਸਤੀਸ਼)—ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦੇਰ ਸ਼ਾਮ ਧਰਮਕੋਟ ਪੁਲਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ। ਰਛਪਾਲ ਸਿੰਘ ਬਾਜਵਾ ਡੀ.ਐੱਸ.ਪੀ. ਧਰਮਕੋਟ ਦੀ ਅਗਵਾਈ 'ਚ ਕੱਢੇ ਗਏ ਇਸ ਫਲੈਗ ਮਾਰਚ 'ਚ ਹਲਕੇ ਦੇ ਚਾਰੇ ਪੁਲਸ ਥਾਣਿਆਂ ਦੇ ਮੁਖੀ ਅਤੇ ਪੁਲਸ ਕਰਮਚਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇਸ ਮੌਕੇ ਡੀ.ਐੱਸ.ਪੀ. ਰਛਪਾਲ ਸਿੰਘ ਨੇ ਕਿਹਾ ਕਿ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਕਿਸੇ ਨੂੰ ਵੀ ਇਨ੍ਹਾਂ ਚੋਣਾਂ 'ਚ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੇਖੌਫ ਹੋ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ। ਇਸ ਸਮੇਂ ਗੁਰਪ੍ਰੀਤ ਸਿੰਘ ਥਾਣਾ ਮੁਖੀ ਧਰਮਕੋਟ, ਲਵਪ੍ਰੀਤ ਸਿੰਘ ਥਾਣਾ ਮੁਖੀ ਮਹਿਣਾ, ਦਵਿੰਦਰ ਪ੍ਰਕਾਸ਼ ਸਿੰਘ ਥਾਣਾ ਮੁਖੀ ਕੋਟ ਈਸੇ ਖਾਂ, ਸੁਖਵਿੰਦਰ ਸਿੰਘ ਥਾਣਾ ਮੁਖੀ ਫਤਿਹਗੜ੍ਹ ਪੰਜਤੂਰ ਤੋਂ ਇਲਾਵਾ ਹੋਰ ਹਾਜ਼ਰ ਸਨ।
