ਲੋਕ ਸਭਾ ਚੋਣਾਂ: ਮੋਗਾ ਪੁਲਸ ਨਾਲ ਮੀਟਿੰਗ ਕਰਨ ਪਹੁੰਚੇ ਡੀ.ਜੀ.ਪੀ ਦਿਨਕਰ ਗੁਪਤਾ

Friday, Mar 15, 2019 - 05:44 PM (IST)

ਲੋਕ ਸਭਾ ਚੋਣਾਂ: ਮੋਗਾ ਪੁਲਸ ਨਾਲ ਮੀਟਿੰਗ ਕਰਨ ਪਹੁੰਚੇ ਡੀ.ਜੀ.ਪੀ ਦਿਨਕਰ ਗੁਪਤਾ

ਮੋਗਾ (ਵਿਪਨ)—ਮੋਗਾ 'ਚ ਅੱਜ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਮੋਗਾ ਪੁਲਸ ਨਾਲ ਮੀਟਿੰਗ ਕਰਨ ਪਹੁੰਚੇ, ਜਿੱਥੇ ਪੁਲਸ, ਐੱਸ.ਟੀ.ਐੱਫ. ਟੀਮ ਅਤੇ ਫਿਰੋਜ਼ਪੁਰ ਦੇ ਆਈ.ਐੱਸ.ਛੀਨਾ ਸਮੇਤ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਪੰਜਾਬ 'ਚ ਸ਼ਾਂਤੀ ਪੂਰਵਕ ਢੰਗ ਨਾਲ ਚੋਣਾਂ ਕਰਵਾਈਆਂ ਜਾਣ। 

ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 5 ਤੋਂ 6 ਗੈਂਗਸਟਰ ਹਨ, ਜੋ ਪੰਜਾਬ 'ਚ ਕਾਫੀ ਸਰਗਰਮ ਹਨ। ਪਿਛਲੇ ਸਮੇਂ 'ਚ ਕਾਫੀ ਗੈਂਗਸਟਰ ਫੜ੍ਹੇ ਗਏ ਪਰ ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਗੈਂਗਸਟਰ ਕਿਸੇ ਵੀ ਤਰ੍ਹਾਂ ਨਾਲ ਚੋਣਾਂ ਨੂੰ ਪ੍ਰਭਾਵਿਤ ਨਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਉਨ੍ਹਾਂ ਦੇ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਦੇ ਲਈ ਕਰੀਬ 81000 ਪੰਜਾਬ ਪੁਲਸ ਫੋਰਸ ਐਕਟਿਵ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸਾਰਾ ਅਸਲਾ ਜਮ੍ਹਾ ਕਰਵਾਇਆ ਜਾਵੇ।


author

Shyna

Content Editor

Related News