ਮੋਬਾਇਲ ਸੁਣਦਿਆਂ ਟਰੈਕਟਰ ਡਰਾਈਵਰ ਖ਼ੂਹ ’ਚ ਡਿੱਗਿਆ, ਮੌਤ

5/23/2020 1:25:58 AM

ਸੰਗਤ ਮੰਡੀ, (ਮਨਜੀਤ)- ਪਿੰਡ ਫੁੱਲੋ ਮਿੱਠੀ ਵਿਖੇ ਰਾਤ ਸਮੇਂ ਟਰੈਕਟਰ ਡਰਾਈਵਰ ਦੇ ਮੋਬਾਇਲ ਸੁਣਦੇ ਸਮੇਂ ਪੈਰ ਫਿਸਲਣ ਨਾਲ ਖ਼ੂਹ ’ਚ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਗੌਰਵਵੰਸ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੰਗਲ ਸਿੰਘ ਉਰਫ ਮੰਗੂ (32) ਪੁੱਤਰ ਬੰਤ ਸਿੰਘ ਵਾਸੀ ਕੋਟਗੁਰੂ ਪਿੰਡ ਦੇ ਕਿਸਾਨ ਜਸਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦੇ ਕੰਪਿਊਟਰ ਕਰਾਹਾ ਚਲਾਉਣ ਲਈ ਟਰੈਕਟਰ ’ਤੇ ਡਰਾਈਵਰ ਲੱਗਿਆ ਸੀ। ਬੀਤੀ ਰਾਤ ਉਹ ਪਿੰਡ ਫੁੱਲੋ ਮਿੱਠੀ ਵਿਖੇ ਪਿੰਡ ਦੇ ਕਿਸਾਨ ਇਕਬਾਲ ਸਿੰਘ ਜਿਸ ਨੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ ਦੇ ਕੰਪਿਊਟਰ ਕਰਾਹਾ ਲਗਾ ਰਿਹਾ ਸੀ। ਰਾਤ ਦਸ ਵਜੇ ਦੇ ਕਰੀਬ ਜਦ ਉਹ ਟਰੈਕਟਰ ਖਿਲਾਰ ਕੇ ਆਪਣਾ ਮੋਬਾਇਲ ਫੋਨ ਸੁਣਦੇ-ਸੁਣਦੇ ਖ਼ੇਤ ’ਚ ਲੱਗੇ ਖ਼ੂਹ ਵੱਲ ਚਲਾ ਗਿਆ, ਜਿਥੇ ਉਸ ਦਾ ਪੈਰ ਫਿਸਲਣ ਕਾਰਨ ਉਹ ਖ਼ੂਹ ’ਚ ਡਿੱਗ ਗਿਆ। ਜਦ ਇਕਬਾਲ ਸਿੰਘ ਖ਼ੇਤ ਆਇਆ ਤਾਂ ਖ਼ੂਹ ’ਚ ਡਿੱਗੇ ਮੰਗਲ ਸਿੰਘ ਦੀਆਂ ਦਰਦ ਨਾਲ ਅਵਾਜਾਂ ਆ ਰਹੀਆਂ ਸਨ। ਇਕਬਾਲ ਸਿੰਘ ਵੱਲੋਂ ਗੰਭੀਰ ਜ਼ਖਮੀ ਹੋਏ ਮੰਗਲ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ,ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮ੍ਰਿਤਕ ਮੰਗਲ ਸਿੰਘ ਦੀ ਪਤਨੀ ਮਨਜੋਤ ਕੌਰ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Content Editor Bharat Thapa