ਟ੍ਰਾਲੀ ਬੈਗ ''ਚ ਸ਼ਰਾਬ ਲੁਕਾ ਕੇ ਬਿਹਾਰ ਲਿਜਾ ਰਹੇ 4 ਸਮੱਗਲਰ ਗ੍ਰਿਫ਼ਤਾਰ, 178 ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ

12/14/2023 1:31:39 AM

ਚੰਡੀਗੜ੍ਹ (ਸੁਸ਼ੀਲ) : ਟ੍ਰਾਲੀ ਬੈਗ ਵਿਚ ਸ਼ਰਾਬ ਲੁਕੋ ਕੇ ਬਿਹਾਰ ਲੈ ਕੇ ਜਾ ਰਹੇ ਚਾਰ ਸਮੱਗਲਰਾਂ ਨੂੰ ਪੁਲਸ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਗੇਟ ਨੇੜਿਓਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਿਹਾਰ ਵਾਸੀ ਬਿੰਦਰ ਕੁਮਾਰ, ਸੂਰਤ ਕੁਮਾਰ, ਮੁਕੇਸ਼ ਕੁਮਾਰ ਅਤੇ ਅਮਰੀਸ਼ ਕੁਮਾਰ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਟ੍ਰਾਲੀ ਬੈਗ ਵਿਚੋਂ ਸ਼ਰਾਬ ਦੀਆਂ 178 ਬੋਤਲਾਂ ਬਰਾਮਦ ਹੋਈਆਂ। ਇੰਡਸਟ੍ਰੀਅਲ ਏਰੀਆ ਥਾਣਾ ਪੁਲਸ ਨੇ ਸ਼ਰਾਬ ਜ਼ਬਤ ਕਰ ਕੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਕਲਯੁਗੀ ਪਿਓ ਦਾ ਕਾਰਾ, ਆਪਣੀ ਹੀ ਨਾਬਾਲਗ ਧੀ ਨਾਲ ਕੀਤੀ ਇਹ ਕਰਤੂਤ

ਦੜਵਾ ਚੌਕੀ ਇੰਚਾਰਜ ਸੁਦੇਸ਼ ਕੁਮਾਰ ਨੂੰ ਸੂਚਨਾ ਮਿਲੀ ਕਿ ਟ੍ਰਾਲੀ ਬੈਗ ਵਿਚ ਸ਼ਰਾਬ ਲੁਕਾ ਕੇ ਟ੍ਰੇਨ ਜ਼ਰੀਏ ਚਾਰ ਵਿਅਕਤੀ ਸ਼ਰਾਬ ਸਪਲਾਈ ਕਰਨ ਜਾ ਰਹੇ ਹਨ। ਸੂਚਨਾ ਮਿਲਦਿਆਂ ਹੀ ਸਮੱਗਲਰਾਂ ਨੂੰ ਫੜਨ ਲਈ ਪੁਲਸ ਟੀਮ ਦਾ ਗਠਨ ਕੀਤਾ ਗਿਆ। ਆਟੋ ਵਿਚੋਂ ਚਾਰ ਵਿਅਕਤੀ ਟ੍ਰਾਲੀ ਬੈਗ ਲੈ ਕੇ ਉੱਤਰੇ ਅਤੇ ਰੇਲਵੇ ਸਟੇਸ਼ਨ ਦੇ ਅੰਦਰ ਜਾਣ ਲੱਗੇ। ਪੁਲਸ ਟੀਮ ਨੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਦੇ ਗੇਟ ਨੇੜਿਓਂ ਕਾਬੂ ਕਰ ਲਿਆ ਅਤੇ ਜਦੋਂ ਟ੍ਰਾਲੀ ਬੈਗ ਦੀ ਚੈਕਿੰਗ ਕੀਤੀ ਤਾਂ ਉਸ ਵਿਚੋਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ- ਬੱਚਿਆਂ ਨੂੰ ਅਗਵਾ ਕਰ ਕੇ ਵੇਚਣ ਵਾਲੀਆਂ 2 ਔਰਤਾਂ ਗ੍ਰਿਫ਼ਤਾਰ, ਢਾਈ ਮਹੀਨੇ ਦਾ ਮਾਸੂਮ ਵੀ ਮਿਲਿਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News