ਝੰਡੂਕੇ ਦੀ ਸ਼ਰਾਬ ਫੈਕਟਰੀ ''ਚ ਨੇਪਾਲੀ ਵਲੋਂ ਬਿਹਾਰੀ ਕਰਿੰਦੇ ਦਾ ਕਤਲ

Monday, Jun 29, 2020 - 07:36 PM (IST)

ਝੰਡੂਕੇ ਦੀ ਸ਼ਰਾਬ ਫੈਕਟਰੀ ''ਚ ਨੇਪਾਲੀ ਵਲੋਂ ਬਿਹਾਰੀ ਕਰਿੰਦੇ ਦਾ ਕਤਲ

ਬਾਲਿਆਂਵਾਲੀ,(ਸ਼ੇਖਰ)- ਨੇੜਲੇ ਪਿੰਡ ਝੰਡੂਕੇ ਵਿਖੇ ਸਥਿਤ ਅੰਗਰੇਜੀ ਸ਼ਰਾਬ ਦੀ ਫੈਕਟਰੀ 'ਚ ਕੰਮ ਕਰਦੇ ਇਕ ਬਿਹਾਰੀ ਕਰਿੰਦੇ ਦਾ ਉਸ ਦੇ ਨੇਪਾਲੀ ਸਾਥੀ ਮੁਲਾਜ਼ਮ ਵਲੋਂ ਹੀ ਕਤਲ ਕਰ ਦੇਣ ਦਾ ਸਮਾਚਾਰ ਹੈ। ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸ਼ਰਾਬ ਫੈਕਟਰੀ ਦੇ ਮਾਲਕ ਬਲਜੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਉਸ ਦੀ ਫੈਕਟਰੀ 'ਚ ਵਿਜੈ ਕੁਮਾਰ ਵਾਸੀ ਦਹਿਪੁਰਾ ਜਿਲਾ ਦਰਭੰਗਾ, ਬਿਹਾਰ ਅਤੇ ਕੇਸ਼ਵ ਅਧਿਕਾਰੀ ਵਾਸੀ ਨੇਪਾਲ ਕਰਿੰਦੇ ਵਜੋਂ ਕੰਮ ਕਰਦੇ ਹਨ ਅਤੇ ਫੈਕਟਰੀ 'ਚ ਬਣੇ ਕੁਆਟਰਾਂ 'ਚ ਹੀ ਰਹਿੰਦੇ ਸਨ। ਉਹ ਅਕਸਰ ਸ਼ਰਾਬ ਪੀ ਕੇ ਲੜਦੇ ਰਹਿੰਦੇ ਸਨ। ਬੀਤੀ ਰਾਤ 10 ਵਜੇ ਮੈਂ ਫੈਕਟਰੀ ਤੋਂ ਆਪਣੇ ਘਰ ਚਲਾ ਗਿਆ ਅਤੇ ਸਵੇਰੇ 8 ਵਜੇ ਫੈਕਟਰੀ 'ਚ ਵਾਪਿਸ ਆਇਆ ਤਾਂ ਦੋਵੇਂ ਮੁਲਾਜ਼ਮ ਗਾਇਬ ਸਨ। ਜਦੋਂ ਉਨ੍ਹਾਂ ਦੇ ਕੁਆਟਰ 'ਚ ਜਾ ਕੇ ਵੇਖਿਆ ਤਾਂ ਵਿਜੈ ਕੁਮਾਰ ਦੀ ਲਾਸ਼ ਫਰਸ਼ 'ਤੇ ਪਈ ਸੀ ਅਤੇ ਉਸ ਦਾ ਸਿਰ ਇੱਟ ਮਾਰ ਕੇ ਭੰਨਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕੇਸ਼ਵ ਅਧਿਕਾਰੀ ਨੇ ਹੀ ਵਿਜੈ ਕੁਮਾਰ ਦਾ ਕਤਲ ਕੀਤਾ ਅਤੇ ਫਰਾਰ ਹੋ ਗਿਆ। ਇਸ ਮੌਕੇ ਡੀ. ਐਸ. ਪੀ. ਮੌੜ ਰਛਪਾਲ ਸਿੰਘ ਅਤੇ ਥਾਣਾ ਬਾਲਿਆਂਵਾਲੀ ਦੇ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਕੇਸ਼ਵ ਅਧਿਕਾਰੀ ਖਿਲਾਫ 302 ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਬਹੁਤ ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Deepak Kumar

Content Editor

Related News