ਆਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ

Wednesday, Jan 23, 2019 - 12:51 AM (IST)

ਆਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਬੀਤੇ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਦੌਰਾਨ ਪਿੰਡ ਹਿੰਮਤਪੁਰਾ ਵਿਖੇ ਲੰਘੀ ਰਾਤ ਆਸਮਾਨੀ ਬਿਜਲੀ ਡਿੱਗਣ ਨਾਲ ਦਰਜਨਾਂ ਘਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਪਿੰਡ ਹਿੰਮਤਪੁਰਾ ਦੇ ਸਾਬਕਾ ਸਰਪੰਚ ਸੂਬੇਦਾਰ ਚਰਨ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਆਸਮਾਨੀ ਬਿਜਲੀ ਡਿੱਗਣ ਨਾਲ ਪਾਲ ਸਿੰਘ ਦੀ ਕੋਠੀ ਦੀ ਬਿਜਲੀ ਫਿਟਿੰਗ ਸਡ਼ ਗਈ ਤੇ ਬਿਜਲੀ ਦਾ ਮੀਟਰ ਵੀ ਚਕਨਾਚੂਰ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਘਰ ਤੋਂ ਇਲਾਵਾ ਮੰਦਰ ਸਿੰਘ ਮਾਸਟਰ, ਕਰਮਜੀਤ ਸਿੰਘ, ਗੁਰਮੀਤ ਸਿੰਘ, ਹਰਮੰਦਰ ਸਿੰਘ ਸਮੇਤ ਦਰਜਨਾਂ ਘਰਾਂ ’ਚ ਬਿਜਲੀ ਦੇ ਉਪਕਰਨ ਸਡ਼ ਗਏ। ਪਤਾ ਲੱਗਾ ਹੈ ਕਿ ਇਸ ਆਸਮਾਨੀ ਬਿਜਲੀ ਨੇ ਬਿਜਲੀ ਟਰਾਂਸਫਾਰਮਰ ਰਾਹੀਂ ਪਿੰਡ ਦੇ ਦਰਜਨਾਂ ਘਰਾਂ ਦਾ ਨੁਕਸਾਨ ਕੀਤਾ। 


author

KamalJeet Singh

Content Editor

Related News