ਲੁਧਿਆਣਾ ਟ੍ਰੈਫਿਕ ਪੁਲਸ ਨੇ ਤੋੜਿਆ ਆਪਣਾ ਹੀ ਰਿਕਾਰਡ, ਇਸ ਸਾਲ ਕੱਟੇ ਸਭ ਤੋਂ ਵੱਧ ਚਲਾਨ

Wednesday, Dec 13, 2023 - 08:52 PM (IST)

ਲੁਧਿਆਣਾ (ਸੰਨੀ)- ਸ਼ਹਿਰ ਦੀ ਟ੍ਰੈਫਿਕ ਪੁਲਸ ਨੇ ਇਸ ਸਾਲ ਦੇ 11 ਮਹੀਨਿਆਂ ਵਿਚ ਹੀ ਆਪਣਾ ਪਿਛਲਾ ਰਿਕਾਰਡ ਤੋੜ ਦਿੱਤਾ ਹੈ। ਸਾਲ 2023 ਦੇ 11 ਮਹੀਨਿਆਂ ਵਿੱਚ ਟ੍ਰੈਫਿਕ ਪੁਲਸ ਨੇ ਲੋਕਾਂ ਵੱਲੋਂ ਆਵਾਜਾਈ ਨਿਯਮ ਦੇ ਤੋੜਨ ’ਤੇ 1,87,613 ਚਲਾਨ ਕੀਤੇ ਹਨ, ਜਦਕਿ ਬੀਤੇ ਸਾਲ ਦੇ 12 ਮਹੀਨਿਆਂ ਵਿਚ ਇਹੀ ਅੰਕੜਾ 1,64,048 ਸੀ। ਇਸ ਸਾਲ ਟ੍ਰੈਫਿਕ ਪੁਲਸ ਵੱਲੋਂ ਰਾਂਗ ਪਾਰਕਿੰਗ ਦੇ ਚਲਾਨਾਂ ਵਿਚ ਵੀ ਕਾਫੀ ਇਜ਼ਾਫਾ ਕੀਤਾ ਗਿਆ ਹੈ, ਜੋ ਕੁਲ ਚਲਾਨਾਂ ਦੀ ਗਿਣਤੀ ਦਾ ਕਰੀਬ 25 ਫੀਸਦੀ ਹੈ।

ਇਸ ਸਾਲ ਟ੍ਰੈਫਿਕ ਪੁਲਸ ਵੱਲੋਂ ਰਾਂਗ ਪਾਰਕਿੰਗ ਦੇ 30 ਨਵੰਬਰ ਤੱਕ 46,139 ਚਲਾਨ ਕੀਤੇ ਗਏ ਹਨ, ਜਦਕਿ ਬੀਤੇ ਸਾਲ 2022 ਵਿੱਚ ਇਹ ਗਿਣਤੀ 38,698 ਸੀ। ਇਸ ਦੇ ਨਾਲ ਹੀ ਦੂਜਾ ਨੰਬਰ ਬਿਨਾਂ ਹੈਲਮਟ ਦੇ ਚਲਾਨਾਂ ਦਾ ਆਉਂਦਾ ਹੈ। ਇਸ ਸਾਲ 30 ਨਵੰਬਰ ਤੱਕ ਟ੍ਰੈਫਿਕ ਪੁਲਸ 35,815 ਵਿਅਕਤੀਆਂ ਦੇ ਬਿਨਾਂ ਹੈਲਮਟ ਚਲਾਨ ਕਰ ਚੁੱਕੀ ਹੈ ਜਦਕਿ ਬੀਤੇ ਸਾਲ ਇਹ ਅੰਕੜਾ 40,929 ਰਿਹਾ ਸੀ। ਇਸ ਤੋਂ ਇਲਾਵਾ ਬੀਤੇ ਸਾਲ ਓਵਰਸਪੀਡ ਦੇ 1554 ਅਤੇ ਇਸ ਸਾਲ ਹੁਣ ਤੱਕ 1319 ਚਲਾਨ ਹੋ ਚੁੱਕੇ ਹਨ।

ਇਹ ਵੀ ਪੜ੍ਹੋ- Breaking News : ਲੁਧਿਆਣਾ 'ਚ ਗੈਂਗਸਟਰਾਂ ਤੇ ਪੁਲਸ ਵਿਚਾਲੇ ਚੱਲੀਆਂ ਗੋਲ਼ੀਆਂ, ਇਕ ਗੈਂਗਸਟਰ ਢੇਰ

ਦੋਪਹੀਆ ਚਾਲਕ ਗਵਾ ਰਹੇ ਆਦਸਿਆਂ ਵਿੱਚ ਜਾਨ
2022 ਵਿਚ ਹੋਏ 467 ਸੜਕ ਹਾਦਸਿਆਂ ਵਿਚ 364 ਵਿਅਕਤੀਆਂ ਦੀ ਜਾਨ ਚਲੀ ਗਈ, ਜਦਕਿ 174 ਵਿਅਕਤੀ ਜ਼ਖਮੀ ਹੋਏ। ਹਾਦਸਿਆਂ ਵਿਚ ਮਰਨ ਵਾਲੇ 364 ਵਿਅਕਤੀਆਂ ਵਿੱਚੋਂ 148 ਵਿਅਕਤੀ ਦੋਪਹੀਆ ਵਾਹਨਾਂ ’ਤੇ ਸਵਾਰ ਸਨ ਜੋ ਕੁਲ ਮ੍ਰਿਤਕਾਂ ਦਾ 40 ਫੀਸਦੀ ਹੈ। ਦੋਪਹੀਆ ਵਾਹਨਾਂ ’ਤੇ ਹਾਦਸੇ ਦੇ ਸਮੇਂ ਜਾਨ ਜਾਣ ਦਾ ਸਭ ਤੋਂ ਵੱਡਾ ਕਾਰਨ ਲੋਕਾਂ ਵੱਲੋਂ ਹੈਲਮਟ ਦੀ ਵਰਤੋਂ ਨਾ ਕਰਨਾ ਹੈ। ਅਜਿਹੇ ਵਿੱਚ ਪੁਲਸ ਵੱਲੋਂ ਹੈਲਮਟ ਦੀ ਵਰਤੋਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਵਾਉਣ ਲਈ ਇੰਨੀ ਵੱਡੀ ਗਿਣਤੀ ਵਿਚ ਚਲਾਨ ਕਰਨਾ ਜਾਇਜ਼ ਮੰਨਿਆ ਜਾ ਸਕਦਾ ਹੈ।

ਓਵਰਸਪੀਡ ਹਾਦਸਿਆਂ ਵਿੱਚ ਮੌਤਾਂ ਦਾ ਵੱਡਾ ਕਾਰਨ
ਮਨਿਸਟਰੀ ਆਫ ਰੋਡ ਟ੍ਰਾਂਸਪੋਰਟ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਾਲ 2022 ਵਿਚ ਸ਼ਹਿਰ ਵਿਚ ਹੋਏ ਕੁਲ ਹਾਦਸਿਆਂ ਵਿੱਚ 65 ਫੀਸਦੀ ਹਾਦਸਿਆਂ ਦਾ ਕਾਰਨ ਓਵਰਸਪੀਡ ਰਿਹਾ, ਜਿਸ ਵਿਚ 222 ਵਿਅਕਤੀ ਆਪਣੀ ਜਾਨ ਗੁਆ ਬੈਠੇ ਜੋ ਕੁਲ 364 ਮੌਤਾਂ ਦਾ 60 ਫੀਸਦੀ ਹੈ। ਬੀਤੇ ਸਾਲ ਸ਼ਹਿਰ ਵਿੱਚ ਰਿਕਾਰਡ 498 ਹਾਦਸਿਆਂ ਵਿੱਚੋਂ ਓਵਰਸਪੀਡ ਕਾਰਨ 298 ਹਾਦਸੇ ਹੋਏ ਜਿਨ੍ਹਾਂ ਵਿਚ 222 ਵਿਅਕਤੀਆਂ ਦੀ ਜਾਨ ਚਲੀ ਗਈ। ਪੁਲਸ ਵੱਲੋਂ ਓਵਰਸਪੀਡ ’ਤੇ ਲਗਾਮ ਕੱਸਣ ਲਈ 2 ਸਪੀਡ ਰਾਡਾਰ ਤਾਇਨਾਤ ਕੀਤੇ ਗਏ ਅਤੇ ਰੋਜਾਨਾ ਦਰਜਨਾਂ ਵਿਅਕਤੀਆਂ ਦੇ ਚਲਾਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ

ਇਸ ਸਾਲ ਤੋਂ ਸ਼ੁਰੂ ਹੋਏ ਹੈਂਡ ਹੈਲਡ ਮਸ਼ੀਨਾਂ ਨਾਲ ਚਲਾਨ
ਪੁਲਸ ਵਿਭਾਗ ਵੱਲੋਂ ਇਸ ਸਾਲ ਤੋਂ ਹੈਂਡ ਹੈਲਡ ਈ-ਪੋਸ ਮਸ਼ੀਨਾਂ ਦੀ ਮਦਦ ਨਾਲ ਵਾਹਨ ਚਾਲਕਾਂ ਦੇ ਈ-ਚਲਾਨ ਵੀ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਲਈ ਪਹਿਲੇ ਪੜਾਅ ਵਿਚ 30 ਮਸ਼ੀਨਾਂ ਹੈੱਡ ਆਫਿਸ ਵੱਲੋਂ ਲੁਧਿਆਣਾ ਪੁਲਸ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ ਜਿਸ ਦੇ ਲਈ ਟ੍ਰੈਫਿਕ ਮੁਲਾਜ਼ਮਾਂ ਨੂੰ ਬਾਕਾਇਦਾ ਟ੍ਰੇਨਿੰਗ ਵੀ ਦਿੱਤੀ ਗਈ। ਇਨ੍ਹਾਂ ਚਲਾਨ ਮਸ਼ੀਨਾਂ ਵਿੱਚ ਬਿਨੈਕਾਰ ਦੇ ਵਾਹਨ ਦਾ ਨੰਬਰ ਪਾਉਂਦੇ ਹੀ ਪਿਛਲਾ ਸਾਰਾ ਰਿਕਾਰਡ ਵੀ ਸਾਹਮਣੇ ਆ ਜਾਂਦਾ ਹੈ।

ਲੋਕ ਕਰਨ ਨਿਯਮਾਂ ਦਾ ਪਾਲਣ : ਏ.ਸੀ.ਪੀ. ਲਾਂਬਾ
ਏੇ.ਸੀ.ਪੀ. ਟ੍ਰੈਫਿਕ ਚਰਨਜੀਵ ਲਾਂਬਾ ਦਾ ਕਹਿਣਾ ਹੈ ਕਿ ਪੁਲਸ ਵਿਭਾਗ ਵੱਲੋਂ ਲੋਕਾਂ ਦੇ ਚਲਾਨ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਆਵਾਜਾਈ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣਾਉਣ। ਇਸ ਦੇ ਲਈ ਸਕੂਲ, ਕਾਲਜ, ਉਦਯੋਗਿਕ ਸੰਸਥਾਵਾਂ, ਫੈਕਟਰੀਆਂ ਅਤੇ ਟ੍ਰਾਂਸਪੋਰਟ ਯੂਨੀਅਨਾਂ ਵਿੱਚ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਵੀ ਲਗਾਏ ਜਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News