ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਚੁੱਕੇ ਪੰਜਾਬ ਪੁਲਸ 'ਤੇ ਸਵਾਲ, ਲਗਾਏ ਗੰਭੀਰ ਇਲਜ਼ਾਮ

06/23/2022 12:27:30 PM

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਕੇਸ ’ਚ ਬਿਸ਼ਨੋਈ ਨੂੰ ਕੱਲ ਦੇਰ ਰਾਤ ਮੈਜਿਸਟਰੇਟ ਦੀ ਰਿਹਾਇਸ਼ ’ਚ ਪੇਸ਼ ਕੀਤੇ ਜਾਣ ਅਤੇ ਉਸ ਦੇ ਰਿਮਾਂਡ ਨੂੰ ਵਾਧਾ ਦਿੱਤੇ ਜਾਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਐਡਵੋਕੇਟ ਵਿਸ਼ਾਲ ਚੋਪੜਾ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਨ ਲਈ ਉਚਿਤ ਦਿਸ਼ਾ-ਨਿਰਦੇਸ਼ ਹਨ, ਪਰ ਪੰਜਾਬ ਪੁਲਸ ਲਾਰੈਂਸ ਬਿਸ਼ਨੋਈ ਨੂੰ ਉਸ ਦੇ ਕਾਨੂੰਨੀ ਨੁਮਾਇੰਦੇ ਤੋਂ ਬਿਨਾਂ ਮੈਜਿਸਟਰੇਟ ਦੀ ਰਿਹਾਇਸ਼ ’ਤੇ ਪੇਸ਼ ਕਰਕੇ ਸਪੱਸ਼ਟ ਤੌਰ ’ਤੇ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ ਅਤੇ ਪੰਜਾਬ ਪੁਲਸ ਨੇ ਲਾਰੈਂਸ ਬਿਸ਼ਨੋਈ  ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਗਿਆ।

ਇਹ  ਵੀ ਪੜ੍ਹੋ : NCB ਨੇ ਅਦਾਲਤ ’ਚ ਰੀਆ ਚੱਕਰਵਰਤੀ ਅਤੇ ਸ਼ੌਵਿਕ ’ਤੇ ਦਰਜ ਕੀਤੇ ਦੋਸ਼, 12 ਜੁਲਾਈ ਨੂੰ ਹੋਵੇਗੀ ਸੁਣਵਾਈ

ਐਡਵੋਕੇਟ ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਸ ਮੇਰੇ ਕਲਾਇੰਡ ਲਾਰੈਂਸ  ਬਿਸ਼ਨੋਈ ਨਾਲ ਥਰਡ ਡਿਗਰੀ ਟਾਰਚਰ ਕਰ ਰਹੀ ਹੈ ਅਤੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪੀੜਤ ਕੀਤਾ ਜਾ ਰਿਹਾ ਹੈ। ਇਸ ਨੂੰ ਰੋਕਿਆ ਜਾਵੇ ਕਿਉਂਕਿ ਇਹ ਇਕ ਕਾਨੂੰਨੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪੂਰੀ ਟੀਮ ਤਿਆਰੀ ਸੀ ਕਿ ਜਦੋਂ ਉਨ੍ਹਾਂ ਦਾ ਰਿਮਾਂਡ ਖ਼ਤਮ ਹੋਵੇਗਾ ਅਤੇ ਲਾਰੈਂਸ ਨੂੰ ਮਾਨਸਾ ਕੋਰਟ ’ਚ ਲੈ ਜਾਇਆ ਜਾਵੇਗਾ ਤਾਂ ਅਸੀਂ ਉਨ੍ਹਾਂ ਕੋਲ ਸਾਰੀਆਂ ਉਲੰਘਣਾ ਦਾ ਜਵਾਬ ਮੰਗਾਂਗੇ।

ਇਹ  ਵੀ ਪੜ੍ਹੋ : ਆਮਿਰ ਖ਼ਾਨ ਨੇ ਪੁੱਤਰ ਆਜ਼ਾਦ ਨਾਲ ਖੇਡਿਆ ਮੀਂਹ ’ਚ ਫੁੱਟਬਾਲ, ਪਿਓ-ਪੁੱਤਰ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਐਡਵੋਕੇਟ ਵਿਸ਼ਾਲ ਚੋਪੜਾ ਕਿ ਉਹ ਆਪਣੇ ਕਲਾਇੰਟ ਦੀ ਜੋ ਵੀ ਮੈਡੀਕਲ ਰੋਪਰਟ ਹੈ ਉਸ ਦੀ ਜਾਂਚ ਏਮਜ਼ ਹਸਪਤਾਲ ਤੋਂ ਕਰਵਾਈ ਜਾਵੇ ਜਿਸ ਦੇ ਨਾਲ ਸਾਰੀ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਨੇ ਕਿਹਾ ਕਿ  ਪੰਜਾਬ ਪੁਲਸ ਦੇ ਉਨ੍ਹਾਂ ਦਾ ਰਿਮਾਂਡ ਖ਼ਤਮ ਹੋਣ ਦੇ ਬਾਅਦ ਵੀ ਉਸ ਨੂੰ ਅੱਗੇ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਪੁਲਸ ਨੂੰ ਇਸ ਬਾਰੇ ਪਤਾ ਸੀ ਕਿ ਜਦੋਂ ਇਸ ਦੇ ਐਡਵੋਕੇਟ ਆਉਣਗੇ ਤਾਂ ਉਨ੍ਹਾਂ ਦੇ ਸਵਾਲਾ ਦੇ ਜਵਾਬ ਸਾਨੂੰ ਦੇਣੇ ਪੈਂਣਗੇ। ਇਸ ਲਈ ਉਨ੍ਹਾਂ ਇਹ ਚੀਜ਼ਾਂ ਨੂੰ ਲੁਕਾਉਣ ਲਈ ਜਲਦਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਵੱਡੇ ਤੋਂ ਵੱਡੇ ਗੈਂਗਸਟਰ ਨੂੰ ਓਪਨ ਕੋਰਟ ’ਚ ਹਾਜ਼ਰ ਹੋਣਾ ਹੁੰਦਾ ਹੈ ਇਹ ਕਿਤੇ ਵੀ ਨਹੀਂ ਹੈ ਕਿ ਉਸ ਨੂੰ ਰਾਤੋਂ ਰਾਤ ਹਾਜ਼ਰ ਹੋਣਾ ਪਵੇ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 14 ਜੂਨ ਨੂੰ ਪੰਜਾਬ ਪੁਲਸ ਨੂੰ ਗਾਇਕ ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਪੰਜਾਬ ਪੁਲਸ ਝੂਠ ’ਤੇ ਝੂਠ ਬੋਲ ਰਹੀ ਹੈ ਅਤੇ ਉਨ੍ਹਾਂ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਪਵੇਗਾ।


Anuradha

Content Editor

Related News