ਸੌਣ ਤੋਂ ਪਹਿਲਾਂ ਦੇਖ ਲੈਂਦੇ ਹੋ 100-200 ਰੀਲਜ਼? ਤਾਂ ਸਿਹਤ ’ਤੇ ਪੈ ਰਿਹਾ ਮਾੜਾ ਅਸਰ

02/11/2024 2:25:12 PM

ਜਲੰਧਰ (ਬਿਊਰੋ)– ਅੱਜ-ਕੱਲ ਲੋਕ ਫੋਨ ਤੇ ਸੋਸ਼ਲ ਮੀਡੀਆ ਦੇ ਆਦੀ ਹੋ ਗਏ ਹਨ। ਹਰ ਕਿਸੇ ਦੇ ਹੱਥ ’ਚ ਫੋਨ ਨਜ਼ਰ ਆਉਂਦਾ ਹੈ। ਮੈਟਰੋ ’ਚ ਸਫ਼ਰ ਕਰਦੇ ਵੀ ਲੋਕ ਆਪਣੇ ਫੋਨ ’ਤੇ ਰੁੱਝੇ ਰਹਿੰਦੇ ਹਨ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ, ਹਰ ਕੋਈ ਆਪਣੇ ਫੋਨ ’ਚ ਮਗਨ ਰਹਿੰਦਾ ਹੈ। ਹਾਲਾਂਕਿ ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਨਾ ਸਿਹਤ ਲਈ ਚੰਗਾ ਨਹੀਂ ਹੈ। ਹਰ ਕੋਈ, ਵੱਡਾ ਜਾਂ ਛੋਟਾ, ਸ਼ਾਰਟਸ ਵੀਡੀਓਜ਼ ਤੇ ਰੀਲਜ਼ ਲਈ ਪਾਗਲ ਹਨ। ਜੇ ਤੁਸੀਂ ਸੌਣ ਤੋਂ ਪਹਿਲਾਂ ਰੀਲਜ਼ ਦੇਖਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਦੇਰ ਰਾਤ ਤੱਕ ਫੋਨ ਚਲਾਉਣ ਦੇ ਨੁਕਸਾਨ

ਅੱਖਾਂ ਨਾਲ ਸਬੰਧਤ ਸਮੱਸਿਆਵਾਂ
ਫੋਨ ਤੋਂ ਨਿਕਲਣ ਵਾਲੀ ਰੌਸ਼ਨੀ ਦਾ ਅਸਰ ਅੱਖਾਂ ’ਤੇ ਪੈਂਦਾ ਹੈ। ਅਜਿਹੇ ’ਚ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਸਕਦੀ ਹੈ। ਫੋਨ ਦੀ ਵਰਤੋਂ ਕਰਨ ਨਾਲ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ। ਅੱਖਾਂ ’ਚ ਲਾਲੀ ਹੋਣ ਦੀ ਸਮੱਸਿਆ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਪਤਲੇ ਤੇ ਬੇਜਾਨ ਵਾਲਾਂ ਤੋਂ ਹੋ ਪ੍ਰੇਸ਼ਾਨ? ਅਪਣਾਓ ਇਹ ਅਸਰਦਾਰ Tips, ਦਿਨਾਂ ’ਚ ਦਿਸੇਗਾ ਅਸਰ

ਸਿਰ ਦਰਦ ਦੀ ਸਮੱਸਿਆ
ਫੋਨ ’ਤੇ ਘੰਟਿਆਂ ਤੱਕ ਵੈੱਬ ਸੀਰੀਜ਼ ਤੇ ਸਕ੍ਰੋਲਿੰਗ ਕਰਕੇ ਰੀਲਜ਼ ਦੇਖਣਾ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਫੋਨ ਦੀ ਸਕ੍ਰੀਨ ਤੋਂ ਨਿਕਲਣ ਵਾਲੀ ਰੌਸ਼ਨੀ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਨਾਲ ਸਿਰ ਦਰਦ ਵੀ ਹੋ ਸਕਦਾ ਹੈ।

ਅਨੀਂਦਰੇ ਦੀ ਸਮੱਸਿਆ
ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਨ ਤੇ ਸਵੇਰੇ ਜਲਦੀ ਉਠਣ ਕਾਰਨ ਨੀਂਦ ਪੂਰੀ ਨਹੀਂ ਹੁੰਦੀ। ਕਈ ਵਾਰ ਫੋਨ ਦੀ ਲਗਾਤਾਰ ਵਰਤੋਂ ਕਾਰਨ ਨੀਂਦ ਨਹੀਂ ਆਉਂਦੀ। ਨੀਂਦ ਦੀ ਕਮੀ ਅਗਲੇ ਦਿਨ ਥਕਾਵਟ ਤੇ ਕਮਜ਼ੋਰੀ ਦਾ ਕਾਰਨ ਬਣ ਸਕਦੀ ਹੈ।

ਮਾਨਸਿਕ ਤਣਾਅ
ਭਾਵੇਂ ਅਸੀਂ ਆਪਣੇ ਦਿਮਾਗ ਨੂੰ ਤਰੋਤਾਜ਼ਾ ਕਰਨ ਲਈ ਕੁਝ ਮਿੰਟ ਰੀਲਜ਼ ਦੇਖਦੇ ਹੋਈਏ ਪਰ ਇਹ ਸਿਹਤ ਲਈ ਖ਼ਰਾਬ ਹੈ। ਸੌਣ ਤੋਂ ਪਹਿਲਾਂ ਦੇਰ ਰਾਤ ਤੱਕ ਫੋਨ ਦੀ ਵਰਤੋਂ ਕਰਨ ਨਾਲ ਚਿੜਚਿੜਾਪਨ ਤੇ ਭੁੱਲਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਮਾਨਸਿਕ ਤਣਾਅ ਵੀ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਸੀਂ ਵੀ ਦੇਰ ਰਾਤ ਤਕ ਫੋਨ ’ਤੇ ਰੀਲਜ਼ ਦੇਖਦੇ ਹੋ ਤਾਂ ਅੱਜ ਹੀ ਆਪਣੀ ਇਸ ਆਦਤ ’ਚ ਸੁਧਾਰ ਕਰਨਾ ਸ਼ੁਰੂ ਕਰ ਦਿਓ।


Rahul Singh

Content Editor

Related News