ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, 100 ਡਿਫਾਲਟਰਾਂ ਦੀ ਬੱਤੀ ਕੀਤੀ ਗੁਲ

Tuesday, Dec 10, 2019 - 06:58 PM (IST)

ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, 100 ਡਿਫਾਲਟਰਾਂ ਦੀ ਬੱਤੀ ਕੀਤੀ ਗੁਲ

ਲੁਧਿਆਣਾ,(ਸਲੂਜਾ)— ਬਿਜਲੀ ਬਿੱਲਾਂ ਦਾ ਸਮੇਂ 'ਤੇ ਭੁਗਤਾਨ ਨਾ ਕਰਨ ਵਾਲੇ ਖਪਤਕਾਰਾਂ ਦੀ ਖਬਰ ਲੈਣ ਲਈ ਅੱਜ ਬਿਜਲੀ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਨੇ ਪਾਵਰਕਾਮ ਦੀ ਅਗਰ ਨਗਰ ਡਵੀਜ਼ਨ ਅਧੀਨ ਪੈਂਦੇ ਇਲਾਕਿਆਂ ਅਗਰ ਨਗਰ, ਸਰਾਭਾ ਨਗਰ, ਬੀ.ਆਰ.ਐੱਸ. ਨਗਰ, ਹੈਬੋਵਾਲ ਕਲਾਂ, ਹੈਬੋਵਾਲ ਖੁਰਦ ਆਦਿ ਇਲਾਕਿਆਂ 'ਚ ਦਸਤਕ ਦਿੱਤੀ। ਜਾਣਕਾਰੀ ਮੁਤਾਬਕ 100 ਦੇ ਕਰੀਬ ਉਨ੍ਹਾਂ ਬਿਜਲੀ ਖਪਤਕਾਰਾਂ ਦੇ ਮੌਕੇ 'ਤੇ ਹੀ ਬਿਜਲੀ ਕਨੈਕਸ਼ਟ ਕੱਟ ਕੇ ਬੱਤੀ ਗੁਲ ਕਰ ਦਿੱਤੀ ਗਈ ਜੋ ਪਿਛਲੇ ਸਮੇਂ ਤੋਂ ਬਿਜਲੀ ਬਿੱਲਾਂ ਦਾ ਭੁਗਤਾਨ ਨਹੀਂ ਕਰ ਰਹੇ ਸਨ ਅਤੇ ਲਗਾਤਾਰ ਟਾਲਮਟੋਲ ਕਰਦੇ ਆ ਰਹੇ ਸਨ। ਇਨ੍ਹਾਂ 'ਚੋਂ ਕੁਝ ਖਪਤਕਾਰਾਂ ਦੇ ਬਿਜਲੀ ਮੀਟਰ ਵੀ ਬਿਜਲੀ ਬਿੱਲਾਂ ਦਾ ਭੁਗਤਾਨ ਨਾ ਕਰਨ ਕਰ ਕੇ ਉਤਾਰ ਲਏ ਗਏ। ਡਿਫਾਲਟਰ ਖਪਤਕਾਰਾਂ ਤੋਂ ਬਕਾਇਆ ਬਿਜਲੀ ਬਿੱਲਾਂ ਵਜੋਂ 10 ਲੱਖ ਰੁਪਏ ਦੀ ਵਸੂਲੀ ਕਰ ਕੇ ਪਾਵਰਕਾਮ ਦੇ ਖਜ਼ਾਨੇ 'ਚ ਜਮ੍ਹਾ ਕਰਵਾਈ ਗਈ।


author

KamalJeet Singh

Content Editor

Related News