ਭੂਮੀ ਪੂਜਨ ਦਿਵਸ ''ਤੇ ਦੀਪਮਾਲ ਕਰਨ ਲਈ ਬਠਿੰਡਾ ’ਚ ਵੰਡੇ ਗਏ ਦੀਵੇ

Wednesday, Aug 05, 2020 - 08:47 PM (IST)

ਭੂਮੀ ਪੂਜਨ ਦਿਵਸ ''ਤੇ ਦੀਪਮਾਲ ਕਰਨ ਲਈ ਬਠਿੰਡਾ ’ਚ ਵੰਡੇ ਗਏ ਦੀਵੇ

ਬਠਿੰਡਾ (ਸੁਖਵਿੰਦਰ) - 500 ਸਾਲ ਤੋਂ ਬਾਅਦ ਆਯੁੱਧਿਆ ’ਚ ਬਣ ਰਹੇ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਪੂਰੀ ਦੁਨੀਆਂ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਦੇ ਸਬੰਧ ’ਚ ਬਠਿੰਡਾ ਨੂੰ ਵੀ ਪੂਰੀ ਤਰ੍ਹਾਂ ਸਜਾਇਆ ਗਿਆ ਹੈ। ਆਯੁੱਧਿਆਂ ਵਿਚ ਵਣ ਰਹੇ ਮੰਦਰ ਦੇ 5 ਅਗਸਤ ਨੂੰ ਹੋਣ ਵਾਲੇ ਭੂਮੀ ਪੂਜਨ ਸਮਾਗਮ ਨੂੰ ਇਕ ਤਿਉਹਾਰ ਵਜੋਂ ਮਨਾਉਣ ਅਤੇ ਦੀਪਮਾਲਾ ਕਰਨ ਲਈ ਭਾਜਪਾ ਵਲੋਂ ਮਹਾਨਗਰ ’ਚ ਅੱਜ ਦੀਵੇ ਵੰਡੇ ਗਏ। 

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾ ਨੇ ਦੱਸਿਆ ਕਿ ਸਹਿਰ ਦੇ ਪੋਸਟ ਆਫ਼ਿਸ ਬਾਜ਼ਾਰ ,ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ, ਸਦਰ ਬਾਜ਼ਾਰ, ਸਿਰਕੀ ਬਾਜ਼ਾਰ, ਮਹਿਣਾ ਚੌਕ, ਜੋਗੀ ਨਗਰ, ਪ੍ਰਤਾਪ ਨਗਰ, ਮਾਡਲ ਟਾਊਨ, ਭਾਗੂ ਰੋਡ, ਪ੍ਰਜਾਪਤ ਕਲੋਨੀ, ਨਾਮਦੇਵ ਮਾਰਗ ਵਿਚ ਹਰ ਦੁਕਾਨ ਅਤੇ ਘਰ 'ਤੇ ਜਾ ਕਿ ਪੰਜ-ਪੰਜ ਦੀਵੇ ਵੰਡੇ ਗਏ।

PunjabKesari

ਇਸ ਮੌਕੇ ਭਾਜਵਾ ਦੇ ਬੁਲਾਰੇ ਅਸ਼ੋਕ ਭਾਰਤੀ, ਰਾਸ਼ਟਰੀ ਸਕੱਤਰ ਅਸ਼ੋਕ ਭਾਰਤੀ, ਰਾਸ਼ਟਰੀ ਕੌਸਲ ਮੈਂਬਰ ਮੋਹਨ ਨਾਲ ਗਰਗ, ਯੁਵਾ ਮੋਰਚਾ ਦੇ ਜ਼ਿਲਾ ਪ੍ਰਧਾਨ ਸੰਦੀਪ ਅਗਰਵਾਲ, ਸੂਬਾ ਕਾਰਜਕਾਰਨੀ ਮੈਂਬਰ ਗੁਲਸ਼ਨ ਵਧਵਾ, ਵਿਜੇ ਸਿੰਗਲਾ,ਨਵੀ ਸਿੰਗਲਾ, ਭਾਜਯੂਮੋ ਸਕੱਤਰ ਆਸ਼ੂਤੋਸ ਤਿਵਾੜੀ, ਕੇਂਦਰੀ ਮੰਡਲ ਦੇ ਪ੍ਰਧਾਨ ਮਦਨ ਲਾਲ, ਰਵਿੰਦਰ ਗੁਪਤਾ, ਕਾਟੀਆ ਜੀ ਗਿਆਨ ਪ੍ਰਕਾਸ ਗਰਗ, ਸੁਰਿੰਦਰ ਨੈਈਅਰ, ਪਰਵਿੰਦਰ ਬਾਂਸਲ, ਮੀਨ ਬੇਗਮ, ਸ਼ੈਲੀ,ਰਜਨੀ, ਰਮੇਸ਼ ਢੰਡ, ਡਾ.ਰੁਪਿੰਦਰ, ਸੰਜੀਵ ਡਾਗਰ, ਆਨੰਦ ਗੁਪਤਾ ਆਦਿ ਮੌਜੂਦ ਸਨ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਪੜ੍ਹੋ ਇਹ ਵੀ ਖਬਰ - ਮਾਸਕ ਪਾਉਣ ’ਚ ਤੁਹਾਨੂੰ ਵੀ ਇਸ ਮੁਸ਼ਕਲ ਦਾ ਕਰਨਾ ਪੈ ਰਿਹਾ ਸਾਹਮਣਾ, ਤਾਂ ਜ਼ਰੂਰ ਪੜ੍ਹੋ ਇਹ ਖਬਰ


author

rajwinder kaur

Content Editor

Related News