ਜ਼ਮੀਨ ’ਤੇ ਲਿਆ ਹੋਇਆ ਸੀ ਕਰਜ਼ਾ, ਧੋਖੇ ਨਾਲ ਵੇਚੀ ਅੱਗੇ

08/04/2021 11:12:25 AM

ਫਿਰੋਜ਼ਪੁਰ/ਮੱਲਾਂਵਾਲਾ (ਮਲਹੋਤਰਾ, ਜਸਪਾਲ): ਜ਼ਮੀਨ ’ਤੇ ਚੱਲ ਰਹੇ ਬੈਂਕ ਦੇ ਕਰਜ਼ ਨੂੰ ਲੁਕਾ ਕੇ ਜ਼ਮੀਨ ਨੂੰ ਅੱਗੇ ਵੇਚਣ ਵਾਲੇ ਦੋਸ਼ੀ ਦੇ ਖ਼ਿਲਾਫ਼ ਪੁਲਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕੀਤਾ ਹੈ। ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਅਵਨੀਤ ਸਿੰਘ ਦੇ ਅਨੁਸਾਰ ਪਰਮਜੀਤ ਸਿੰਘ ਵਾਸੀ ਬੋੜਾਂਵਾਲੀ ਨੇ ਮਾਰਚ ਮਹੀਨੇ ’ਚ ਜ਼ਿਲ੍ਹਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਗਜੀਤ ਸਿੰਘ ਨੇ ਆਪਣੀ 13 ਕਨਾਲ 1 ਮਰਲਾ ਜ਼ਮੀਨ ਵੇਚਣ ਦਾ ਸੌਦਾ ਉਸ ਦੇ ਨਾਲ ਤੈਅ ਕਰ ਲਿਆ ਅਤੇ ਸੌਦਾ ਕਰਦੇ ਸਮੇਂ ਉਸ ਨੇ ਇਸ ਜ਼ਮੀਨ ਨੂੰ ਹਰ ਤਰ੍ਹਾਂ ਦੇ ਕਰਜ਼ੇ ਤੋਂ ਮੁਕਤ ਦੱਸਿਆ ਸੀ।

ਉਸ ਨੇ ਦੋਸ਼ ਲਗਾਏ ਕਿ ਸੌਦਾ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਜਗਜੀਤ ਸਿੰਘ ਨੇ ਇਸ ਜ਼ਮੀਨ ’ਤੇ ਐੱਚ. ਡੀ .ਐੱਫ. ਸੀ. ਬੈਂਕ ਤੋਂ 7 ਲੱਖ 35 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ ਅਤੇ ਉਸ ਨੂੰ ਧੋਖੇ ਵਿਚ ਰੱਖ ਕੇ ਉਸ ਦੇ ਨਾਲ ਸੌਦਾ ਕੀਤਾ ਗਿਆ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਵਿਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਜਗਜੀਤ ਸਿੰਘ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਉਂਦੀ ਜਾ ਰਹੀ ਹੈ।


Shyna

Content Editor

Related News