ਓਮਾਨ ’ਚ ਸ਼ੇਖ ਨੂੰ ਵੇਚੀ ਮਹਿਲਾ ਵੱਲੋਂ ਕੇਸ ਦਰਜ ਕਰਵਾਉਣ ਤੋਂ ਬਾਅਦ ਮਿਲ ਰਹੀਆਂ ਹਨ ਧਮਕੀਆਂ

Friday, Nov 23, 2018 - 06:13 AM (IST)

ਓਮਾਨ ’ਚ ਸ਼ੇਖ ਨੂੰ ਵੇਚੀ ਮਹਿਲਾ ਵੱਲੋਂ ਕੇਸ ਦਰਜ ਕਰਵਾਉਣ ਤੋਂ ਬਾਅਦ ਮਿਲ ਰਹੀਆਂ ਹਨ ਧਮਕੀਆਂ

ਪਟਿਆਲਾ, (ਬਲਜਿੰਦਰ)- ਓਮਾਨ ਵਿਚ ਸ਼ੇਖ ਨੂੰ ਵੇਚੀ ਮਹਿਲਾ ਵੱਲੋਂ ਕੇਸ ਦਰਜ ਕਰਵਾਉਣ ਤੋਂ ਬਾਅਦ ਹੁਣ ਉਸ ਨੂੰ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੀੜਤਾ ਨੀਤੂ ਰਾਣੀ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਸੌਂਪ ਦਿੱਤੀ ਹੈ। ਨੀਤੂ ਵੱਲੋਂ ਦੋਸ਼ ਲਾਇਆ ਕਿ ਹੁਣ ਨੂੰ ਅਲੱਗ-ਅਲੱਗ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਉਸ ਦੀ ਜਾਨ ਨੂੰ ਖਤਰਾ ਹੈ। ਇਕ ਤਾਂ ਪਹਿਲਾਂ ਹੀ ਜਿਹਡ਼ੀਆਂ ਮਹਿਲਾਵਾਂ ਵੱਲੋਂ ਉਸ ਵੇਚਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਸੀ, ਉਨ੍ਹਾਂ ਖਿਲਾਫ ਕੇਸ ਦਰਜ ਨਹੀਂ ਕੀਤਾ ਗਿਆ। ਉੱਪਰੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਆ ਰਹੀਆਂ ਹਨ। ਇਸ ਦੇ ਪੁਲਸ ਸਬੂਤ ਵੀ ਦਿੱਤੇ ਜਾ ਚੁੱਕੇ ਹਨ।  ਦੱਸਣਯੋਗ ਹੈ ਕਿ ਨੀਤੂ ਰਾਣੀ ਨੇ 3 ਮਹੀਨੇ ਪਹਿਲਾਂ ਐੈੱਸ. ਐੈੱਸ. ਪੀ. ਪਟਿਆਲਾ ਨੂੰ ਸ਼ਿਕਾਇਤ ਸੌਂਪੀ ਸੀ। ਇਸ ਮਾਮਲੇ ਵਿਚ ਸੰਜੀਵ ਖਾਨ ਵਾਸੀ ਪ੍ਰਤਾਪ ਨਗਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।


Related News